ਮੁੱਖ ਮੰਤਰੀ ਭਗਵੰਤ ਮਾਨ ਨੇ ਟਰਾਂਸਪੋਰਟ ਵਿਭਾਗ ਦੇ ਅਫ਼ਸਰਾਂ ਨਾਲ ਕੀਤੀ ਮੀਟਿੰਗ
ਚੰਡੀਗੜ੍ਹ,30ਮਈ(ਵਿਸ਼ਵ ਵਾਰਤਾ) ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਟਰਾਂਸਪੋਰਟ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਹੈ। ਜਿਸ ਦੀ ਜਾਣਕਾਰੀ ਉਹਨਾਂ ਨੇ ਟਵੀਟ ਕਰਕੇ ਸਾਂਝੀ ਕੀਤੀ ਹੈ।
ਅੱਜ ਟਰਾਂਸਪੋਰਟ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ ਮਹਿਕਮੇ ਦੇ ਕਈ ਮਸਲਿਆਂ ਨੂੰ ਲੈਕੇ ਚਰਚਾ ਹੋਈ…
ਪਿਛਲੇ ਕਈ ਮਹੀਨਿਆਂ ਤੋਂ ਤਕਨੀਕੀ ਕਾਰਨਾਂ ਕਰਕੇ ਲਟਕਦੇ DL ਤੇ RC ਦੀ ਸਮੱਸਿਆ ਦੂਰ ਹੋ ਰਹੀ ਹੈ ਤੇ ਮੈਂਨੂੰ ਉਮੀਦ ਹੈ ਕਿ 15 ਜੂਨ ਤੱਕ DL ਤੇ RC ਦਾ ਕੋਈ ਬਕਾਇਆ ਕੇਸ ਨਹੀਂ ਰਹੇਗਾ…
ਨੇਕ ਨੀਅਤ ਨਾਲ ਅੱਗੇ ਵਧ ਰਹੇ ਹਾਂ… pic.twitter.com/80IDBNQERQ— Bhagwant Mann (@BhagwantMann) May 30, 2023