ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਲੁਧਿਆਣਾ ‘ਚ ਕਾਰੋਬਾਰੀਆਂ ਨਾਲ ਕਰਨਗੇ ਮੀਟਿੰਗ
ਚੰਡੀਗੜ੍ਹ,15ਸਤੰਬਰ(ਵਿਸ਼ਵ ਵਾਰਤਾ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਲੁਧਿਆਣਾ ‘ਚ ਸਰਕਾਰ-ਸਨਅਤਕਾਰ ਮੀਟਿੰਗ ਦੇ ਹਿੱਸੇ ਵਜੋਂ ਕਾਰੋਬਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਸਵੇਰੇ 11.45 ਵਜੇ ਰੈਡੀਸਨ ਬਲੂ ਪਹੁੰਚਣਗੇ। ਕਰੀਬ 12 ਵਜੇ ਕਾਰੋਬਾਰੀਆਂ ਨੂੰ ਮਿਲਣਗੇ ਅਤੇ ਡੇਢ ਘੰਟੇ ਤੱਕ ਉਨ੍ਹਾਂ ਨਾਲ ਮੀਟਿੰਗ ਕਰਨਗੇ। ਮੋਹਾਲੀ ਵਿਖੇ 4 ਵਜੇ ਮੀਟਿੰਗ ਕਰਨਗੇ। ਕਾਰੋਬਾਰੀਆਂ ਤੋਂ ਕਾਰੋਬਾਰ ਵਿੱਚ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਸੁਝਾਅ ਵੀ ਲਏ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਉਦਯੋਗਪਤੀਆਂ ਦਾ ਮਿਸ਼ਰਤ ਜ਼ਮੀਨ ਦੀ ਵਰਤੋਂ ਦਾ ਅਹਿਮ ਮੁੱਦਾ ਅੱਜ ਹੱਲ ਹੋ ਸਕਦਾ ਹੈ।