ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਤੋਂ 2 ਦਿਨਾਂ ਅਸਾਮ ਦੌਰੇ ‘ਤੇ
ਚੰਡੀਗੜ੍ਹ, 11ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਤੋਂ 2 ਦਿਨਾਂ ਅਸਾਮ ਦੌਰੇ ‘ਤੇ ਜਾ ਰਹੇ ਹਨ। ਇਸ ਦੌਰੇ ਦੌਰਾਨ ਮੁੱਖ ਮੰਤਰੀ ਮਾਨ 12 ਅਪ੍ਰੈਲ ਨੂੰ ਡਿਗਬੋਈ ਵਿੱਚ ਚੋਣ ਪ੍ਰਚਾਰ ਕਰਨਗੇ ਅਤੇ 13 ਅਪ੍ਰੈਲ ਨੂੰ ਵਿਸ਼ਵਨਾਥ ‘ਚ ਚੋਣ ਪ੍ਰਚਾਰ ਕਰਨਗੇ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਆਸਾਮ ਦੀਆਂ 2 ਸੀਟਾਂ ‘ਤੇ ਲੋਕ ਸਭਾ ਚੋਣਾਂ ਲੜ ਰਹੀ ਹੈ।