ਰਮਨ ਬਹਿਲ ਨੂੰ ਪੀ.ਐਸ.ਐਸ. ਐਸ. ਬੋਰਡ ਦੇ ਚੇਅਰਮੈਨ ਵਜੋਂ ਭੇਦ ਗੁੱਪਤ ਰੱਖਣ ਦੀ ਸਹੁੰ ਚੁਕਾਈ |

196
Advertisement

ਚੰਡੀਗੜ੍ਹ, 28 ਮਾਰਚ

            ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਆਪਣੇ ਚੈਂਬਰ ‘ਚ ਹਾਲ ਹੀ ਵਿਚ ਪੰਜਾਬ ਅਧੀਨ ਸੇਵਾਵਾਂ ਚੋਣ (ਪੀ.ਐਸ.ਐਸ.ਐਸ.) ਬੋਰਡ ਦੇ ਨਵ ਨਿਯੁਕਤ ਕੀਤੇ ਗਏ ਚੇਅਰਮੈਨ ਸ਼੍ਰੀ ਰਮਲ ਬਹਿਲ ਨੂੰ ਚੇਅਰਮੈਨ ਵਜੋਂ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ |

            ਮੁੱਖ ਸਕੱਤਰ ਸ਼੍ਰੀ ਕਰਨ ਅਵਤਾਰ ਸਿੰਘ ਨੇ ਸ਼੍ਰੀ ਰਮਨ ਬਹਿਲ ਨੂੰ ਸਹੁੰ ਚੁਕਾਉਣ ਦੇ ਸਮਾਗਮ ਦੀ ਕਾਰਵਾਈ ਚਲਾਈ |

            ਇਸ ਮੌਕੇ ਹਾਜ਼ਰ ਉੱਘੀਆਂ ਸਖ਼ਸ਼ੀਅਤਾਂ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਰਾਣਾ ਕੇ.ਪੀ.ਸਿੰਘ ਸਕੱਤਰ ਪਰਸੋਨਲ ਸ਼੍ਰੀ ਏ.ਐਸ. ਮਿਗਲਾਨੀ, ਸਾਬਕਾ ਰਾਜ ਸਭਾ ਮੈਂਬਰ ਸ਼੍ਰੀ ਐਚ.ਐਸ. ਹੰਸਪਾਲ ਤੋਂ ਇਲਾਵਾ ਸ਼੍ਰੀ ਬਹਿਲ ਦੇ ਪਰਿਵਾਰਕ ਮੈਂਬਰ, ਮਿੱਤਰ ਅਤੇ ਰਿਸ਼ਤੇਦਾਰ ਸ਼ਾਮਲ ਸਨ |

            ਸ਼੍ਰੀ ਬਹਿਲ ਦੀ ਨਿਯੁਕਤੀ ਬਾਰੇ ਨੋਟੀਫਿਕੇਸ਼ਨ ਪਿਛਲੇ ਹਫਤੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਸੀ |

Advertisement

LEAVE A REPLY

Please enter your comment!
Please enter your name here