ਮਾਨਸਾ, 28 ਫਰਵਰੀ (ਵਿਸ਼ਵ ਵਾਰਤਾ)- ਮਾਨਸਾ ਸਮੇਤ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿਚ ਸੀਨੀਅਰ ਕਪਤਾਨ ਪੁਲੀਸ (ਐਸ.ਐਸ.ਪੀ) ਵਜੋਂ ਡਿਊਟੀ ਨਿਭਾਉਣ ਵਾਲੇ ਡਾ. ਨਰਿੰਦਰ ਭਾਰਗਵ ਨੂੰ ਅੱਜ ਫਿਲੌਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹੱਤਵਪੂਰਨ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ| ਡਾ. ਭਾਰਗਵ ਦਾ ਇਹ ਸਨਮਾਨ ਪੰਜਾਬ ਪੁਲੀਸ ਐਕਡਮੀ ਵਿਚ ਪਾਸਿੰਗ ਆਊਟ ਪਰੇਡ ਦੀ ਸਲਾਮੀ ਲੈਣ ਆਏ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਅਤੇ ਮੁੱਖ ਮੰਤਰੀ ਦੇ ਨਾਲ ਪੰਜਾਬ ਦੇ ਡੀ.ਜੀ.ਪੀ ਸੁਰੇਸ. ਅਰੋੜਾ ਸਮੇਤ ਹੋਰ ਉਚ ਪੁਲੀਸ ਅਧਿਕਾਰੀ ਮੌਜੂਦ ਸਨ|
ਡਾ. ਭਾਰਗਵ ਨੂੰ ਵਧੀਆ ਸੇਵਾਵਾਂ ਦੇਣ ਲਈ ਮੈਡਲ ਲਗਾਕੇ ਵਿਸ਼ੇਸ਼ ਤੌਰ *ਤੇ ਸਨਮਾਨਿਤ ਕਰਨ ਤੋਂ ਬਾਅਦ ਮਾਨਸਾ ਸਮੇਤ ਉਨ੍ਹਾਂ ਸਾਰੇ ਜਿ.ਲ੍ਹਿਆਂ ਅਤੇ ਉਹਨਾਂ ਦੇ ਨੇੜਲਿਆਂ ਵੱਲੋਂ ਖੁਸ਼ੀ ਮਨਾਈ ਗਈ, ਜਿੱਥੇ ਉਨ੍ਹਾਂ ਵੱਲੋਂ ਡਿਊਟੀ ਨਿਭਾਈ ਗਈ ਹੈ|
ਇਥੇ ਜ਼ਿਕਰਯੋਗ ਹੈ ਕਿ ਡਾ. ਭਾਰਗਵ ਵੱਲੋਂ ਮਾਨਸਾ ਤੋਂ ਇਲਾਵਾ ਬਰਨਾਲਾ,ਬਠਿੰਡਾ,ਤਰਨਤਾਰਨ, ਨਵਾਂ ਸ.ਹਿਰ,ਗੁਰਦਾਸਪੁਰ,ਜਲੰਧਰ, ਲੁਧਿਆਣਾ,ਫਾਜ਼ਿਲਕਾ ਵਿਚ ਉਚ ਅਹੁਦਿਆਂ ਤੇ ਰਹਿਕੇ ਅਨੇਕਾਂ ਅਜਿਹੇ ਕਾਰਜ ਕੀਤੇ ਹਨ,ਜਿੰਨਾਂ ਸਦਕਾ ਉਨ੍ਹਾਂ ਦਾ ਹਮੇਸਾ ਮਹੱਤਵਪੂਰਨ ਸੇਵਾਵਾਂ ਲਈ ਸਨਮਾਨ ਹੁੰਦਾ ਰਿਹਾ ਹੈ| ਉਹ ਆਪਣੇ ਸਾਫ.-ਸੁਥਰੇ ਅਤੇ ਈਮਾਨਦਾਰ ਅਕਸ ਕਾਰਨ ਹਮੇਸ਼ਾ ਸੁਰਖੀਆਂ ਵਿਚ ਰਹਿੰਦੇ ਹਨ|
ਡਾ. ਭਾਰਗਵ ਨੂੰ ਇਹ ਸਨਮਾਨ ਮਿਲਣ ਦਾ ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ|
ਮੁੱਖ ਮੰਤਰੀ ਨੇ ਡਾ. ਨਰਿੰਦਰ ਭਾਰਗਵ ਨੂੰ ਵਿਲੱਖਣ ਸੇਵਾਵਾਂ ਲਈ ਕੀਤਾ ਸਨਮਾਨਿਤ
Advertisement
Advertisement