ਚੰਡੀਗੜ, 1 ਦਸੰਬਰ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਤੋਂ ਇਲਾਵਾ ਸੀਨੀਅਰ ਸਰਕਾਰੀ ਅਧਿਕਾਰੀਆਂ ਤੇ ਪੁਲਿਸ ਅਫਸਰਾਂ ਨੂੰ ਇੰਗਲੈਂਡ ਅਧਾਰਿਤ ਗਰਮ ਖਿਆਲੀਆਂ ਅਤੇ ਅੱਤਵਾਦੀਗਰੁੱਪਾਂ ਵੱਲੋਂ ਧਮਕੀਆਂ ਦੇਣ ਦੇ ਸਬੰਧ ਵਿੱਚ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਇਹ ਮਾਮਲਾ ਬਿ੍ਰਟੇਨ ਦੇਅਧਿਕਾਰੀਆਂ ਕੋਲ ਉਠਾਉਣ ਦੀ ਅਪੀਲ ਕੀਤੀ ਹੈ।
ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ਵਿੱਚ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਮੁਖੀ ਨੇ ਕਿਹਾ ਕਿ ਇਹ ਸੁਰੱਖਿਆ ਦਾ ਗੰਭੀਰ ਮੁੱਦਾ ਨਾ ਸਿਰਫ ਪੰਜਾਬ ਲਈ ਸਗੋਂ ਸਮੁੱਚੇਦੇਸ਼ ਲਈ ਹੈ ਅਤੇ ਕੇਂਦਰ ਨੂੰ ਇਹ ਮਾਮਲਾ ਪਹਿਲ ਦੇ ਆਧਾਰ ’ਤੇ ਇੰਗਲੈਂਡ ਦੀ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ।
ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿੱਜੀ ਤੌਰ ’ਤੇ ਦਖਲ ਦੇਣ ਅਤੇ ਭਾਰਤ ਵਿਰੋਧੀ ਅਜਿਹੇ ਸਾਰੇ ਤੱਤਾਂ ’ਤੇ ਕਾਬੂ ਪਾਉਣ ਲਈ ਬਰਤਾਨੀਆ ਸਰਕਾਰ ’ਤੇਦਬਾਅ ਬਣਾਉਣ ਲਈ ਕਿਹਾ ਹੈ ਜੋ ਪੰਜਾਬ ਵਿਰੋਧੀ ਅਤੇ ਭਾਰਤ ਵਿਰੋਧੀ ਪ੍ਰਚਾਰ ਲਈ ਇੰਗਲੈਂਡ ਦੀ ਧਰਤੀ ਨੂੰ ਵਰਤ ਰਹੇ ਹਨ। ਇੰਗਲੈਂਡ ਦੇ ਅਧਿਕਾਰੀਆਂ ਵੱਲੋਂ ਇਨਾਂਦੀਆਂ ਘਿਨਾਉਣੀਆਂ ਸਰਗਰਮੀਆਂ ਨਾ ਰੋਕੇ ਜਾਣ ਦੇ ਕਾਰਨ ਇਹ ਸ਼ਕਤੀਆਂ ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਆਪਣੀ ਮੁਹਿੰਮ ਨੂੰ ਵਧਾ ਸਕਦੀਆਂਹਨ।
ਸ੍ਰੀ ਜਾਖੜ ਨੇ ਕਿਹਾ ਕਿ ਖਾਲਿਸਤਾਨੀ ਅਤੇ ਹੋਰ ਗਰਮਖਿਆਲੀ ਤੱਤਾਂ ਵੱਲੋਂ ਚਲਾਈਆਂ ਜਾ ਰਹੀਆਂ ਅੱਤਵਾਦੀ ਗਤੀਵਿਧੀਆਂ ਲਈ ਇੰਗਲੈਂਡ ਦੀ ਧਰਤੀ ਦੀ ਦੁਰਵਰਤੋਂਕਰਨ ਬਾਰੇ ਪ੍ਰਧਾਨ ਮੰਤਰੀ ਨੂੰ ਇੰਗਲੈਂਡ ਦੀ ਅਥਾਰਟੀ ਨਾਲ ਸਵਾਲ-ਜਵਾਬ ਕਰਨਾ ਚਾਹੀਦਾ ਹੈ ਕਿਉਂਕਿ ਇਹ ਦੇਸ਼ ਦੀ ਸਥਿਰਤਾ ਨੂੰ ਢਾਹ ਲਾ ਸਕਦੇ ਹਨ। ਉਨਾਂਕਿਹਾ ਕਿ ਇਸ ਸਬੰਧ ਵਿੱਚ ਕਿਸੇ ਵੀ ਕੀਮਤ ’ਤੇ ਕੋਈ ਵੀ ਢਿੱਲ ਨਹੀਂ ਵਰਤਣੀ ਚਾਹੀਦੀ। ਉਨਾਂ ਕਿਹਾ ਕਿ ਪੰਜਾਬ ਦਾ ਵਿਨਾਸ਼ ਪੂਰੇ ਦੇਸ਼ ਲਈ ਅਸਥਿਰਤਾ ਪੈਦਾ ਕਰਸਕਦਾ ਹੈ ਅਤੇ ਅਜਿਹੀ ਕੋਸ਼ਿਸ਼ ਕਰਨ ਵਾਲਿਆਂ ਨੂੰ ਪੂਰੀ ਤਰਾਂ ਮਸਲਣ ਦੀ ਜ਼ਰੂਰਤ ਹੈ।
ਜਾਖੜ ਨੇ ਕੇਂਦਰ ਸਰਕਾਰ ਦੇ ਇਨਾਂ ਤੱਤਾਂ ਨਾਲ ਨਜਿੱਠਣ ਲਈ ਵਧੇਰੇ ਸਰਗਰਮ ਅਤੇ ਹਮਲਾਵਰ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ ਜੋ ਕਿ ਭਾਰਤ ਦੀਆਂ ਸਰਹੱਦ ਤੋਂਬਾਹਰ ਵੱਖ-ਵੱਖ ਦੇਸ਼ਾਂ ਵਿੱਚ ਆਪਣਾ ਨੈੱਟਵਰਕ ਫੈਲਾ ਰਹੇ ਹਨ। ਉਨਾਂ ਕਿਹਾ ਕਿ ਕੈਨੇਡਾ, ਜਰਮਨੀ, ਅਮਰੀਕਾ, ਯੂ.ਕੇ. ਅਤੇ ਇਟਲੀ ਵਰਗੇ ਦੇਸ਼ਾਂ ਨਾਲ ਕੂਟਨੀਤੀਰਾਹੀਂ ਨਾਲ ਨਿਪਟਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਦੇਸ਼ ਗਰਮਖਿਆਲੀਆਂ ਦਾ ਧੁਰਾ ਬਣ ਗਏ ਹਨ ਅਤੇ ਇਹ ਭਾਰਤ ਵਿਰੁੱਧ ਨਾਕਾਰਾਤਮਕ ਅਤੇ ਗਲਤ ਭੰਡੀ ਪ੍ਰਚਾਰ ਕਰ ਰਹੇ ਹਨ।
ਪੰਜਾਬ ਵਿੱਚ ਮਿੱਥ ਕੇ ਹੱਤਿਆ ਕਰਨ ਸਮੇਤ ਵੱਖ-ਵੱਖ ਮਾਮਲਿਆਂ ਵਿੱਚ ਅੱਤਵਾਦੀਆਂ ਦੀਆਂ ਹਾਲ ਹੀ ਵਿੱਚ ਗਿ੍ਰਫਤਾਰੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤਵਿਰੋਧੀ ਕਾਰਵਾਈਆਂ ਕਰਨ ਲਈ ਅਜਿਹੇ ਸੰਗਠਨਾਂ ਦੁਆਰਾ ਵੱਖ-ਵੱਖ ਦੇਸ਼ਾਂ ਨੂੰ ਖਤਰਨਾਕ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ। ਯੂ.ਕੇ ਦੇ ਨਾਗਰਿਕ ਜਗਤਾਰ ਸਿੰਘਜੌਹਲ ਦੀ ਗਿ੍ਰਫਤਾਰੀ ਦੀ ਮਿਸਾਲ ਦਿੰਦੇ ਹੋਏ ਜਾਖੜ ਨੇ ਕਿਹਾ ਕਿ ਅੱਤਵਾਦੀਆਂ ਅਤੇ ਉਨਾਂ ਦੇ ਹਮਦਰਦਾਂ ਨਾਲ ਬਿ੍ਰਟੇਨ ਅਤੇ ਹੋਰ ਪੱਛਮੀ ਦੇਸ਼ਾਂ ਦੇ ਗਰਮਖਿਆਲੀਤੱਤਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਵਿਰੁੱਧ ਝੂਠੀ ਅਤੇ ਬਦਨਾਮ ਮੀਡੀਆ ਮੁਹਿੰਮ ਸ਼ੁਰੂ ਕੀਤੀ ਹੈ। ਮੁੱਖ ਮੰਤਰੀ ਅਤੇ ਸੂਬੇ ਡੀ.ਜੀ.ਪੀ ਤੇ ਹੋਰਾਂ ਨੂੰ ਬਿ੍ਰਟਿਸ਼ ਧਰਤੀ ਤੋਂਫੋਨ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।