ਮਾਨਸਾ, 6 ਜਨਵਰੀ
(ਵਿਸ਼ਵ ਵਾਰਤਾ )
ਢਾਈ ਏਕੜ ਤੱਕ ਜ਼ਮੀਨਾਂ ਦੇ ਮਾਲਕ ਕਰਜ਼ਦਾਰ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਸ਼ੁਰੂਆਤ 7 ਜਨਵਰੀ ਨੂੰ ਮਾਨਸਾ ਤੋਂ ਆਰੰਭ ਹੋ ਰਹੀ ਹੈ। ਇਸ ਸੰਬੰਧੀ ਸੂਬਾ ਪੱਧਰੀ ਸਮਾਗਮ ਵਿੱਚ 5 ਜ਼ਿਿਲ੍ਹਆਂ ਦੇ ਕਰੀਬ 35 ਹਜ਼ਾਰ ਕਿਸਾਨਾਂ ਨੂੰ ਇਹ ਰਾਹਤ ਪ੍ਰਦਾਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਮੁੱਚੀ ਕੈਬਨਿਟ ਦੇ ਦੌਰੇ ਕਾਰਨ ਸਮਾਗਮ ਵਾਲੀ ਥਾਂ ’ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਸਮਾਰੋਹ ਦੀ ਸਫਲਤਾ ਲਈ ਕਰੀਬ 2500 ਪੁਲੀਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਆਈਜੀ ਬਠਿµਡਾ ਰੇਂਜ ਸਮੁੱਚੇ ਸੁਰੱਖਿਆ ਪ੍ਰਬੰਧਾਂ ਦੀ ਦੇਖ^ਰੇਖ ਕਰ ਰਹੇ ਹਨ।
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ ਭਲਕੇ 7 ਜਨਵਰੀ ਨੂੰ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਮਾਨਸਾ ਵਿਖੇ ਸੂਬਾ ਪੱਧਰੀ ਸਮਾਗਮ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਉਚੇਚੇ ਤੌਰ ’ਤੇ ਪਹੁੰਚਕੇ ਇਸ ਰਾਹਤ ਨੂੰ ਆਰੰਭ ਕਰਨਗੇ। ਇਸ ਮੌਕੇ ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਵੇਗੀ। ਅਨਾਜ ਮੰਡੀ ਮਾਨਸਾ ਵਿਖੇ ਸਮਾਗਮ ਵਾਲੇ ਪੰਡਾਲ ਵਿੱਚ 40 ਹਜ਼ਾਰ ਤੋਂ ਵਧੇਰੇ ਲੋਕਾਂ ਦੇ ਬੈਠਣ ਦਾ ਇੰਤਜਾਮ ਕੀਤਾ ਗਿਆ ਹੈ। ਲੋਕਾਂ ਦੇ ਮਨੋਰੰਜਨ ਲਈ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਕੈਪਟਨ ਅਮਰਿੰਦਰ ਸਿੰਘ ਹਵਾਈ ਸਫਰ ਰਾਹੀਂ ਦੁਪਹਿਰ ਲੱਗਭਗ 12 ਵਜੇ ਸਥਾਨਕ ਪੁਲੀਸ ਲਾਇਨ ਦੇ ਗਰਾਊਂਡ ਵਿੱਚ ਪੁੱਜਣਗੇ, ਜਿੱਥੋਂ ਉਨ੍ਹਾਂ ਨੂੰ ਸੜਕੀ ਰਸਤੇ ਰਾਹੀਂ ਸਮਾਗਮ ਵਾਲੀ ਥਾਂ ’ਤੇ ਲਿਜਾਇਆ ਜਾਵੇਗਾ। ਆਈਜੀ ਬਠਿµਡਾ ਮੁਖਵਿੰਦਰ ਸਿੰਘ ਛੀਨਾ ਦੀ ਦੇਖ^ਰੇਖ ਵਿੱਚ ਸੁਰੱਖਿਆ ਦੇ ਪ੍ਰਬੰਧਾਂ ਵਜੋਂ ਸਮਾਰੋਹ ਵਾਲੀ ਥਾਂ ’ਤੇ ਲੱਗਭਗ 2500 ਪੁਲੀਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਮਾਨਸਾ, ਫਰੀਦਕੋਟ, ਬਠਿµਡਾ, ਸ਼੍ਰੀ ਮੁਕਤਸਰ ਸਾਹਿਬ, ਮੋਗਾ ਅਤੇ ਫਿਰੋਜਪੁਰ ਦੇ ਜ਼ਿਲ੍ਹਾ ਪੁਲੀਸ ਮੁੱਖੀ, ਆਈਆਰਬੀ ਅਤੇ ਕਮਾਂਡੋਜ ਦੀਆਂ 7 ਕੰਪਨੀਆਂ ਦੇ 4 ਕਮਾਂਡਰ ਸਮਾਗਮ ਦੌਰਾਨ ਆਪਣੀਆਂ ਸੇਵਾਵਾਂ ਨਿਭਾਉਣਗੇ। ਸਮਾਗਮ ਵਾਲੀ ਥਾਂ ’ਤੇ ਮੁੱਖ ਸਟੇਜ ਦੇ ਖੱਬੇ ਅਤੇ ਸੱਜੇ ਇੱਕ^ਇੱਕ ਐਸਐਸਪੀ ਦੀ ਤਾਇਨਾਤੀ ਰਹੇਗੀ।
ਇਸ ਤੋਂ ਇਲਾਵਾ ਪੰਡਾਲ, ਟ੍ਰੈਫਿਕ, ਆਊਟਰ, ਹੈਲੀਪੈਡ ਅਤੇ ਰੂਟ ਉFੱਪਰ ਵੀ ਇੱਕ^ਇੱਕ ਐਸਐਸਪੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਮੌਕੇ ’ਤੇ 7 ਜ਼ਿਿਲ੍ਹਆਂ ਦੀ ਪੁਲੀਸ ਤੋਂ ਇਲਾਵਾ 7 ਕੰਪਨੀਆਂ ਦੇ ਜਵਾਨ ਡਿਊਟੀ ਨਿਭਾਅ ਰਹੇ ਹਨ। ਸ਼ਰਾਰਤੀ ਅਨਸਰਾਂ ’ਤੇ ਨਜ਼ਰ ਰੱਖਣ ਲਈ 175 ਖੁਫੀਆ ਕਰਮਚਾਰੀ ਵੀ ਲਗਾਏ ਗਏ ਹਨ। ਸਮਾਗਮ ਦੇ ਬਾਹਰ ਸੁਰੱਖਿਆ ਪ੍ਰਬµਧਾਂ ਦੀ ਜ਼ਿµਮੇਵਾਰੀ ਸੀਨੀਅਰ ਪੁਲੀਸ ਅਧਿਕਾਰੀ ਡਾH ਨਰਿµਦਰ ਭਾਰਗਵ ਨੂੰ ਸੌਂਪੀ ਗਈ ਹੈ।
ਸਮਾਗਮ ਵਾਲੀ ਥਾਂ *ਤੇ ਜਾਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੁੱਖ ਪੰਡਾਲ 600 ਫੁੱਟ ਲੰਬਾ, 330 ਫੁੱਟ ਚੌੜਾ ਰੱਖਿਆ ਹੈ, ਜਿਸ ਵਿਚ 35 ਹਜਾਰ ਕੁਰਸੀ ਲਾਈ ਜਾ ਰਹੀ ਹੈ। ਸਮਾਗਮ ਵਾਲੀ ਮੁੱਖ ਸਟੇਜ਼ 60 ਫੁੱਟ ਚੌੜੀ ਅਤੇ 30 ਫੁੱਟ ਲੰਬੀ ਰੱਖੀ ਗਈ ਹੈ, ਜਿਸ ਦੀ ਉਚਾਈ ਸਾਢੇ ਪੰਜ ਫੁੱਟ ਉਚੀ ਦੱਸੀ ਗਈ ਹੈ। ਗੁਰਦਾਸ ਮਾਨ ਵਾਲੀ ਸਟੇਜ਼ 24 ਅਤੇ 20 ਫੁੱਟ ਲੰਬੀ^ਚੌੜੀ ਬਣਾਈ ਗਈ ਹੈ। ਮੁੱਖ ਸਟੇਜ਼ *ਤੇ 24 ਸੋਫੇ ਲਗਾਏ ਗਏ ਹਨ, ਜਿਸ ਉਪਰ 100 ਵੀHਆਈHਪੀ ਵਿਅਕਤੀਆਂ ਨੂੰ ਬਿਠਾਇਆ ਜਾਵੇਗਾ ਅਤੇ ਮੁੱਖ ਮੰਤਰੀ ਦੇ ਬੈਠਣ ਲਈ ਸਪੈਸ਼ਲ ਕੁਰਸੀ ਮੰਗਵਾਈ ਗਈ ਹੈ।
ਡਿਪਟੀ ਕਮਿਸ਼ਨਰ ਮਾਨਸਾ ਧਰਮ ਪਾਲ ਗੁਪਤਾ ਅਤੇ ਸੀਨੀਅਰ ਕਪਤਾਨ ਪੁਲੀਸ ਮਾਨਸਾ ਪਰਮਬੀਰ ਸਿੰਘ ਪਰਮਾਰ ਸਮੇਤ ਸਮੁੱਚੇ ਜ਼ਿਲ੍ਹਾ ਤੇ ਪੁਲੀਸ ਪ੍ਰਸ਼ਾਸਨ ਦਾ ਧਿਆਨ ਪਿਛਲੇ ਕਈ ਦਿਨਾਂ ਤੋਂ ਪ੍ਰਬੰਧਾਂ ਨੂੰ ਮੁਕੰਮਲ ਕਰਨ ਅਤੇ ਸਮਾਰੋਹ ਦੀ ਸਫਲਤਾ ਲਈ ਕੇਂਦਰਤ ਰਿਹਾ ਹੈ। ਪਿਛਲੇ ਦੋ ਹਫਤਿਆਂ ਦੌਰਾਨ ਸ਼ਨੀਵਾਰ ਅਤੇ ਐਤਵਾਰ ਦੀਆਂ ਸਰਕਾਰੀ ਛੁੱਟੀਆਂ ਵਿੱਚ ਵੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਦਫਤਰ ਖੁੱਲ੍ਹੇ ਰਹੇ ਅਤੇ ਸਾਰੇ ਅਧਿਕਾਰੀ$ਕਰਮਚਾਰੀ ਆਮ ਦਿਨਾਂ ਵਾਂਗ ਡਿਊਟੀ ’ਤੇ ਰਹੇ। ਪੰਜਾਬ ਸਰਕਾਰ ਦੇ ਸਿਵਲ ਅਤੇ ਪੁਲੀਸ ਵਿਭਾਗ ਤੋਂ ਇਲਾਵਾ ਮੁੱਖ ਮੰਤਰੀ ਹਾਊਸ ਦੇ ਆਲ੍ਹਾ ਅਧਿਕਾਰੀਆਂ ਨੇ ਵੀ ਪਿਛਲੇ ਕਈ ਦਿਨਾਂ ਤੋਂ ਸਮਾਗਮ ਸੰਬੰਧੀ ਨਿਰੀਖਣ ਕਰਨ ਲਈ ਮਾਨਸਾ ਦੇ ਕਾਫੀ ਦੌਰੇ ਕੀਤੇ। ਡਿਪਟੀ ਕਮਿਸ਼ਨਰ ਧਰਮ ਪਾਲ ਗੁਪਤਾ ਦੇ ਦੱਸਣ ਅਨੁਸਾਰ ਭਲਕੇ 7 ਜਨਵਰੀ ਨੂੰ, ਜਿੰਨ੍ਹਾਂ 5 ਜ਼ਿਿਲ੍ਹਆਂ ਦੇ ਢਾਈ ਏਕੜ ਤੱਕ ਜ਼ਮੀਨਾਂ ਦੇ ਮਾਲਕ 35 ਹਜ਼ਾਰ ਕਿਸਾਨਾਂ ਦਾ ਕਰਜ਼ਾ ਪਹਿਲੇ ਪੜਾਅ ਦੌਰਾਨ ਮੁਆਫ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚ ਮਾਨਸਾ, ਬਠਿµਡਾ, ਫਰੀਦਕੋਟ, ਮੋਗਾ ਅਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਸ਼ਾਮਲ ਹਨ। ਸਮਾਗਮ ਵਿੱਚ ਪਹੁੰਚਣ ਵਾਲੇ ਲੋਕਾਂ ਦੇ ਖਾਣ^ਪੀਣ ਲਈ ਢੁੱਕਵੇਂ ਇੰਤਜਾਮ ਕੀਤੇ ਗਏ ਹਨ।
ਬਾਕਸ
‘ਆਪ* ਦਿਖਾਵੇਗੀ ਕੈਪਟਨ ਨੂੰ ਕਾਲੀਆਂ ਝµਡੀਆਂ
ਮੁੱਖ ਮµਤਰੀ ਦੀ ਐਤਵਾਰ ਨੂੰ ਮਾਨਸਾ ਵਿਖੇ ਆਪ ਦੀ ਲੀਡਰਸ਼ਿਪ ਕਾਲੀਆਂ ਝµਡੀਆਂ ਦਿਖਾਵੇਗੀ। ਮਾਨਸਾ ਦੇ ‘ਆਪ* ਦੇ ਵਿਧਾਇਕ ਨਾਜਰ ਸਿµਘ ਮਾਨਸ਼ਾਹੀਆ ਨੇ ਦੱਸਿਆ ਕਿ ਕਰਜ਼ਾ ਮੁਆਫ਼ੀ ਦੀ ਸੂਚੀ ਵਿਚ ਕਿਸਾਨਾਂ ਨਾਲ ਵਿਤਕਰੇਬਾਜ਼ੀ ਕਰਨ, ਕਈ ਕਿਸਾਨਾਂ ਨੂੰ ਇਸ ਤੋਂ ਬਾਹਰ ਰੱਖਣ, ਨਸ਼ਾ ਮੁਕਤ ਪµਜਾਬ ਨਾ ਬਣਾ ਸਕਣ ਕਾਰਨ ਅਤੇ ਚੋਣਾਂ ਸਮੇਂ ਕੀਤੇ ਹੋਰ ਵਾਅਦਿਆਂ ’ਤੇ ਪੂਰਾ ਨਾ ਉਤਰ ਸਕਣ ਕਾਰਨ ਦੇ ਵਿਰੋਧ ਵਿਚ ਆਪ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿµਘ ਖਹਿਰਾ, ਅਮਨ ਅਰੋੜਾ, ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿµਘ ਬੈਂਸ, ਬੁਢਲਾਡਾ ਦੇ ਵਿਧਾਇਕ ਬੁੱਧ ਰਾਮ, ਤਲਵµਡੀ ਸਾਬੋ ਦੀ ਵਿਧਾਇਕ ਬਲਜਿµਦਰ ਕੌਰ ਅਰਵਿµਦ ਨਗਰ ਮਾਨਸਾ ਵਿਖੇ ਇਕੱਠੇ ਹੋਕੇ ਮੁੱਖ ਮµਤਰੀ ਕੈਪਟਨ ਅਮਰਿµਦਰ ਸਿµਘ ਨੂੰ ਕਾਲੀਆਂ ਝµਡੀਆਂ ਦਿਖਾਕੇ ਇਸ ਦਾ ਵਿਰੋਧ ਕਰਨਗੇ।
ਦੂਜੀ ਸੂਚੀ ’ਚ ਰਹਿ ਗਏ ਕਿਸਾਨਾਂ ਦਾ ਹੋ ਜਾਵੇਗਾ ਕਰਜ਼ਾ ਮੁਆਫ਼^ਡੀਸੀ
ਡੀਸੀ ਧਰਮਪਾਲ ਗੁਪਤਾ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ ਪਹਿਲੀ ਸੂਚੀ ਤੋਂ ਬਾਹਰ ਰਹਿ ਗਏ ਹਨ ਉਨ੍ਹਾਂ ਦੀ ਕਰਜ਼ਾ ਮੁਆਫ਼ੀ ਦੂਜੀ ਸੂਚੀ ਵਿਚ ਕਰ ਦਿੱਤੀ ਜਾਵੇਗੀ। ਇਸ ਲਈ ਸਰਕਾਰ ਨੂੰ ਸਾਰੀਆਂ ਰਿਪੋਰਟਾਂ ਭੇਜ ਦਿੱਤੀਆਂ ਗਈਆਂ ਹਨ।
ਗੁਰਦਾਸ ਮਾਨ ਬµਨ੍ਹਣਗੇ ਰµਗ
ਮੁੱਖ ਮµਤਰੀ ਦੇ ਕਰਜ਼ਾ ਮੁਆਫ਼ੀ ਸਮਾਗਮ ਵਿਚ ਪ੍ਰਸਿੱਧ ਗਾਇਕ ਗੁਰਦਾਸ ਮਾਨ ਆਪਣਾ ਅਖਾੜਾ ਲਗਾਉਣਗੇ, ਹਾਲਾਂਕਿ ਇਸ ਦੀ ਕਿਸੇ ਵੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ, ਪਰ ਕਿਸਾਨਾਂ ਦਾ ਇਕੱਠ ਜੋੜਣ ਲਈ ਸਰਕਾਰ ਵੱਲੋਂ ਗੁਰਦਾਸ ਮਾਨ ਨੂੰ ਗਾਉਣ ਲਈ ਸਮਾਗਮ ਵਿਚ ਬੁਲਾਇਆ ਗਿਆ ਹੈ।
ਬੱਸਾਂ ਫੜੀਆਂ
ਸਮਾਗਮ ਵਿਚ ਕਿਸਾਨਾਂ ਨੂੰ ਲੈਕੇ ਆਉਣ ਲਈ ਵੱਖ^ਵੱਖ ਜ਼ਿਲ੍ਹਾ ਪ੍ਰਸ਼ਾਸ਼ਨਾਂ ਵੱਲੋਂ ਵੱਡੀ ਪੱਧਰ *ਤੇ ਪ੍ਰਾਈਵੇਟ ਬੱਸਾਂ ਨੂੰ ਫੜਿਆ ਗਿਆ ਹੈ। ਇਕ ਜਾਣਕਾਰੀ ਅਨੁਸਾਰ ਮਾਨਸਾ ਦੇ ਡੀHਟੀHਓ 118 ਬੱਸਾਂ ਨੂੰ ਫੜਿਆ ਗਿਆ ਹੈ, ਜਦੋਂ ਕਿ ਬਠਿੰਡਾ ਜ਼ਿਲ੍ਹੇ ਵਿਚੋਂ 282 ਬੱਸਾਂ ਨੂੰ ਲਿਆ ਗਿਆ ਹੈ। ਇਹ ਬੱਸਾਂ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਸਹਿਮਤੀ ਨਾਲ ਜ਼ਿਲ੍ਹਾ ਅਧਿਕਾਰੀਆਂ ਨੇ ਲਈਆਂ ਹਨ, ਜਿੰਨ੍ਹਾਂ ਲਈ ਆਉਣ ਜਾਣ ਦੇ ਡੀਜ਼ਲ ਸਮੇਤ 1200 ਰੁਪਏ ਪ੍ਰਤੀ ਬੱਸ ਡਰਾਈਵਰ ਕਡੰਕਟਰ ਦੀ ਦਿਹਾੜੀ ਵੱਜੋ ਦਿੱਤੇ ਜਾਣੇ ਹਨ। ਇਸੇ ਤਰ੍ਹਾਂ ਹੀ ਹੋਰਨਾਂ ਜ਼ਿਿਲ੍ਹਆਂ ਵਿਚੋਂ ਵੀ ਸਮਾਗਮ ਲਈ ਲੋਕਾਂ ਨੂੰ ਲਿਆਉਣ ਵਾਸਤੇ ਵੱਡੀ ਪੱਧਰ *ਤੇ ਬੱਸਾਂ ਨੂੰ ਲਿਆ ਗਿਆ ਹੈ।
ਫੋਟੋ ਨੰਬਰ: 01
ਫੋਟੋ ਕੈਪਸ਼ਨ: ਮੁੱਖ ਮੰਤਰੀ ਦੇ ਕਰਜਾ ਮੁਆਫੀ ਸਮਾਗਮ ਲਈ ਤਿਆਰ ਹੋਇਆ ਪੰਡਾਲ। ਫੋਟੋ: ਮਾਨ
ਫੋਟੋ ਨੰਬਰ: 02
ਫੋਟੋ ਕੈਪਸ਼ਨ: ਮੁੱਖ ਮੰਤਰੀ ਦੇ ਕਰਜਾ ਮੁਆਫੀ ਸਮਾਗਮ ਲਈ ਪੁਲੀਸ ਦੇ ਸੀਨੀਅਰ ਅਧਿਕਾਰੀ ਜਾਇਜਾ ਲੈਂਦੇ ਹੋਏ। ਫੋਟੋ: ਮਾਨ