- ‘ਵਿਸ਼ਵ ਵਾਰਤਾ‘ ਵਿਸ਼ੇਸ਼
ਪੁਲੀਸ ਵਿਭਾਗ ਵਿਚ ਬਹੁਲਾਤਾਵਾਂ ਦੇ ਸਮੁੰਦਰ ਕਰਕੇ ਜਾਣੇ ਜਾਂਦੇ ਸੀਨੀਅਰ ਅਧਿਕਾਰੀ ਡਾ. ਨਰਿੰਦਰ ਭਾਰਗਵ ਇਕ ਵਾਰ ਫਿਰ ਚਰਚਾ ਵਿਚ ਆਏ ਹੋਏ ਹਨ| ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੀ ਕੱਲ੍ਹ ਪੰਜਾਬ ਪੁਲੀਸ ਅਕੈਡਮੀ ਫਿਲੌਰ ਵਿਚ ਪਾਸਿੰਗ ਆਫ ਟਰੇਡ ਤੋਂ ਬਾਅਦ ਪੁਲੀਸ ਵਿਚ ਵਿਲੱਖਣ ਕਾਰਜ ਕਰਨ ਬਦਲੇ ਵਿਸ਼ੇਸ਼ ਤੌਰ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਮਹਿਕਮੇ ਵਿਚ ਬੇਹਤਰ ਸੇਵਾਵਾਂ ਲਈ ਉਨ੍ਹਾਂ ਨੂੰ ਸਨਮਾਨਿਆ ਗਿਆ ਹੈ| ਉਹ ਜਿਥੇ ਵੀ ਪੁਲੀਸ ਅਧਿਕਾਰੀ ਵੱਜੋ ਤਾਇਨਾਤ ਰਹੇ ਹਨ, ਉਥੇ ਹੀ ਉਨ੍ਹਾਂ ਨੇ ਅਜਿਹੇ ਕਾਰਜ ਕਰਕੇ ਉਹ ਪੈੜਾਂ ਪਾਈਆਂ ਹਨ, ਜਿੰਨ੍ਹਾਂ ਨੂੰ ਹਮੇਸ਼ਾ ਆਮ ਲੋਕਾਂ ਸਮੇਤ ਹਰ ਵਰਗ ਵੱਲੋਂ ਕਈ-ਕਈ ਵਰੇ ਵਡਿਆਇਆ ਜਾਂਦਾ ਹੈ|
ਡਾ. ਭਾਰਗਵ 1989 ਵਿਚ ਪੁਲੀਸ ਮਹਿਕਮੇ ਦੀ ਸੇਵਾ ਵਿਚ ਆਏ ਹਨ ਅਤੇ ਉਸ ਦਿਨ ਤੋਂ ਹੀ ਉਨ੍ਹਾਂ ਦੇ ਕਾਰਜਾਂ ਦੀ ਪ੍ਰਸੰਸਾ ਹੋਣੀ ਆਰੰਭ ਹੋਈ ਹੈ| ਪਟਿਆਲਾ ਦੇ ਇਕ ਖਾਨਦਾਨੀ ਪਰਿਵਾਰ ਵਿਚ ਜਨਮ ਲੈਣ ਵਾਲੇ ਡਾ. ਭਾਰਗਵ ਨੇ ਮਹਿਕਮੇ ਦੇ ਰੂਲਾਂ ਅਤੇ ਅਸੂਲਾਂ ਨੂੰ ਹਮ੍ਹੇਾ ਕਾਇਮ ਰੱਖਿਆ ਹੈ, ਇਸੇ ਕਰਕੇ ਹੀ ਉਹ ਮਾਨਸਾ ਤੋਂ ਇਲਾਵਾ ਬਰਨਾਲਾ, ਤਰਨ ਤਾਰਨ, ਗੁਰਦਾਸਪੁਰ,ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਜਲੰਧਰ ਰੂਰਲ, ਫਾਜਿਲਕਾ ਵਿਚ ਸੀਨੀਅਰ ਕਪਤਾਨ ਪੁਲੀਸ (ਐਸ.ਐਸ.ਪੀ.) ਹੁੰਦਿਆਂ ਐਸੀਆਂ ਨਵੀਆਂ ਪੈੜਾਂ ਪਾ ਕੇ ਆਏ ਹਨ ਕਿ ਉਹ ਲੋਕਾਂ ਦੇ ਮਨਾਂ ਵਿਚ ਡੂੰਘੇ ਵਸੇ ਹੋਏ ਹਨ| ਉਨ੍ਹਾਂ ਕਮਾਂਡੈਂਟ 3 ਆਈ.ਆਰ.ਬੀ ਪੰਜਾਬ ਪੁਲੀਸ ਲੁਧਿਆਣਾ, ਡੀ.ਸੀ.ਪੀ. ਲੁਧਿਆਣਾ ਅਤੇ ਐਸ.ਐਸ.ਪੀ ਵਿਜੀਲੈਂਸ ਬਿਊਰੋ ਲੁਧਿਆਣਾ ਹੁੰਦਿਆਂ ਹੋਇਆ ਪੁਲੀਸ ਵਿਚ ਐਸੇ ਕਾਰਨਾਮੇ ਕੀਤੇ ਹਨ, ਜਿੰਨ੍ਹਾਂ ਨੂੰ ਆਮ ਨਾਗਰਿਕਾਂ ਤੋਂ ਬਿਨਾਂ ਪੁਲੀਸ ਦੇ ਹਰ ਵੱਡੇ-ਛੋਟੇ ਅਧਿਕਾਰੀ ਵੱਡੀ ਪ੍ਰਾਪਤੀ ਮੰਨਦੇ ਹਨ|
ਉਨ੍ਹਾਂ ਨੇ ਮਹਿਕਮੇ ਦੀ ਸੇਵਾ ਕਰਦਿਆਂ ਜਿੰਦਗੀ ਵਿਚ ਅੱਜ ਤੱਕ ਕਦੇ ਕੋਈ ਅਜਿਹਾ ਸਮਝੌਤਾ ਨਹੀਂ ਕੀਤਾ, ਜਿਸ ਨਾਲ ਵਿਭਾਗ ਨੂੰ ਕੋਈ ਆਂਚ ਆਈ ਹੋਵੇ ਅਤੇ ਹਮੇਸ਼ਾ ਅਜਿਹੇ ਕਾਰਜ ਕੀਤੇ ਹਨ, ਜਿੰਨ੍ਹਾਂ ਨਾਲ ਉਹ ਹਮੇਸ਼ਾ ਅਖਬਾਰੀ ਸੁਰਖੀਆਂ ਵਿਚ ਰਹੇ ਹਨ ਅਤੇ ਵਿਭਾਗ ਵਿਚ ਜਿਹੜੇ ਰਾਹਾਂ ਨੂੰ ਸਭ ਤੋਂ ਔਖਾ ਮੰਨਿਆ ਜਾਂਦਾ ਰਿਹਾ ਹੈ, ਉਨ੍ਹਾਂ ਨੂੰ ਉਸੇ ਰਾਹ ਤੁਰਕੇ ਵਿਭਾਗ ਦੀ ਹਮੇਸ਼ਾ ਬੱਲੇ-ਬੱਲੇ ਕਰਵਾਈ ਹੈ|
ਯੂਪੀ ਵਿਚ ਪੈਟਰੋਲ ਪੰਪਾਂ ’ਤੇ ਚਿੱਪ ਲਾਕੇ ਹੇਰਾ-ਫੇਰੀਆਂ ਕਰਨ ਦਾ ਮਾਮਲਾ ਭਾਵੇਂ ਦੇਸ਼ ਭਰ ਵਿਚ ਕੁਝ ਸਮਾਂ ਪਹਿਲਾਂ ਛਾਇਆ ਰਿਹਾ ਹੈ, ਪਰ ਅਸਲ ਵਿਚ ਇਸ ਮਾਮਲੇ ਨੂੰ ਡਾ. ਨਰਿੰਦਰ ਭਾਰਗਵ ਨੇ ਮਾਨਸਾ ਦਾ ਐਸ.ਐਸ.ਪੀ. ਹੁੰਦਿਆਂ 2013 ਵਿਚ ਸਭ ਦੇ ਸਾਹਮਣੇ ਲਿਆਦਾ ਸੀ, ਮਾਨਸਾ ਪੁਲੀਸ ਨੇ ਉਨ੍ਹਾਂ ਦੀ ਅਗਵਾਈ ਵਿਚ ਪੰਪਾਂ ਦੀਆਂ ਡਿਸਪੈਂਸਿੰਗ ਮਸ਼ੀਨਾਂ ਵਿਚ ਚਿੱਪਾਂ ਲਾ ਕੇ ਹੇਰਾ-ਫੇਰੀਆਂ ਕਰਨ ਦੇ ਕਰੋੜਾਂ ਰੁਪਏ ਦੇ ਲਾਏ ਜਾਂਦੇ ਚੂਨੇ ਨੂੰ ਜੱਗ ਜਾਹਿਰ ਕੀਤਾ ਸੀ| ਡਾ. ਭਾਰਗਵ ਨੇ ਪੈਟਰੋਲ ਪੰਪਾਂ ਦੀਆਂ ਮਸ਼ੀਨਾਂ ਵਿਚ ਚਿੱਪਾਂ ਲਾਕੇ ਹੇਰਾ-ਫੇਰੀਆਂ ਕਰਨ ਦੇ ਮਾਮਲੇ ਨੂੰ ਲੈਕੇ ਉਸ ਸਮੇਂ ਸਥਾਨਕ ਅਤੇ ਯੂਪੀ ਦੇ ਕੁਝ ਮਕੈਨਿਕਾਂ ਅਤੇ ਇੰਜੀਨੀਅਰਾਂ ਨੂੰ ਕਾਬੂ ਕੀਤਾ ਸੀ|
ਇਸ ਤੋਂ ਬਾਅਦ ਹੇਰਾ-ਫੇਰੀਆਂ ਦੇ ਅਨੇਕਾਂ ਮਾਮਲੇ ਮਾਨਸਾ, ਅੰਮਿ੍ਤਰਸਰ, ਜਲੰਧਰ, ਮੁਕਤਸਰ, ਬਰਨਾਲਾ ਤੇ ਹੋਰ ਜਿਲਿਆਂ ਵਿਚ ਸਾਹਮਣੇ ਆਏ ਸਨ| ਡਾ. ਭਾਰਗਵ ਦੀ ਮਾਨਸਾ ਤੋਂ ਬਦਲੀ ਪਿੱਛੋਂ ਬੇਸ਼ੱਕ ਇਸ ਮਾਮਲੇ ਦੇ ਦੋਸ਼ੀ ਜ਼ਮਾਨਤਾਂ ਜਾਂ ਰਿਹਾਈ ਕਰਵਾਕੇ ਫਿਰ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਲੱਗੇ ਹਨ, ਪਰ ਇਸ ਖੇਤਰ ਦੀ ਪੁਲੀਸ ਨੇ ਪਿੱਛੋਂ ਅਜਿਹੇ ਕਸੂਰਵਾਰਾਂ ਦੀ ਨੱਪੀ ਹੋਈ ਪੈੜ ਢਿੱਲੀ ਛੱਡ ਦਿੱਤੀ ਹੈ ਅਤੇ ਪਿੱਛੋਂ ਉਹ ਯੂਪੀ ਵਿਚ ਜਾਕੇ ਆਪਣੀਆਂ ਮੁੜ ਪਹਿਲਾਂ ਵਾਲੀਆਂ ਹਰਕਤਾਂ ਕਰਨ ਲੱਗੇ ਪਏ|
ਡਾ. ਭਾਰਗਵ ਨੇ ਤਰਨ ਤਾਰਨ ਵਿਚ ਐਸ.ਐਸ.ਪੀ. ਹੁੰਦਿਆਂ ਨਸ਼ਿਆਂ ਖਿਲਾਫ ਇਕ ਅਜਿਹੀ ਮੁਹਿੰਮ ਆਰੰਭ ਕੀਤੀ ਸੀ, ਜਿਸ ਦਾ ਆਮ ਲੋਕਾਂ ਨੇ ਪਹਿਲੀ ਵਾਰ ਸਿੱਧਾ ਸਾਥ ਦੇਕੇ ਪੰਜਾਬ ਵਿਚ ਇਕ ਅਜਿਹੀ ਪਰੰਪਰਾ ਆਰੰਭ ਕਰ ਦਿੱਤੀ ਸੀ ਕਿ ਉਹ ਨਸੇੜੀਆਂ ਅਤੇ ਨਸ਼ਾ ਵੇਚਣ ਵਾਲਿਆਂ ਦੇ ਪਿੱਛੇ ਪੈਣ ਲੱਗ ਪਏ ਸਨ, ਇਸ ਤਰਾਂ ਦੀ ਮੁਹਿੰਮ ਰਾਜ ਦੇ ਕਿਸੇ ਹੋ ਹਿੱਸੇ ਵਿਚ ਵੇਖਣ ਨੂੰ ਨਹੀਂ ਮਿਲੀ, ਜਦੋਂ ਕਿ ਪੰਜਾਬ ਵਿਚ ਇਸ ਵੇਲੇ ਅਜਿਹੀਆਂ ਲਹਿਰਾਂ ਨੂੰ ਹਰ ਜ਼ਿਲੇ ਵਿਚ ਖੜ੍ਹੇ ਕਰਨ ਦੀ ਲੋੜ ਹੈ|
ਉਚੀ ਸੂਝ-ਬੂਝ ਅਤੇ ਲਿਆਕਤ ਵਾਲੇ ਡਾ. ਭਾਰਗਵ ਨੇ ਜਲੰਧਰ (ਦਿਹਾਤੀ) ਵਿਚ ਐਸ.ਐਸ.ਪੀ ਹੁੰਦਿਆਂ ਹੈਲਪ ਡੈਸਕ ਦੀ ਅਜਿਹੀ ਸ਼ੁਰੂਆਤ ਕੀਤੀ ਕਿ ਉਸ ੦ਿਲ੍ਹੇ ਵਿਚਲੇ ਸਾਰੇ ਪੁਲੀਸ ਸਟ੍ਹੇਨ ਰਾਜ ਦੇ ਅਜਿਹੇ ਪਹਿਲੇ ਥਾਣੇ ਬਣ ਗਏ, ਜਿੰਨ੍ਹਾਂ ਵਿਚ ਹਰ ਕਿਸਮ ਦੀਆਂ ਆਧੁਨਿਕ ਸਹੂਲਤਾਂ ਪੈਦਾ ਹੋ ਗਈਆਂ, ਜਿਸ ਨਾਲ ਪੁਲੀਸ ਕਰਮਚਾਰੀ ਚੱਤੋ-ਪਹਿਰ ਡਿਊਟੀ ਉਪਰ ਚੁਸਤੀ-ਫੁਰਤੀ ਨਾਲ ਕਾਇਮ ਰਹਿੰਦੇ ਸਨ ਅਤੇ ਬਿਨਾਂ ਕਿਸੇ ਬੋਝ ਤੋਂ ਹਰ ਅਖਿਆਈ ਦਾ ਮੁਕਾਬਲਾ ਕਰਨ ਲਈ ਕੋਈ ਝਿਜਕ ਨਹੀਂ ਮੰਨਦੇ ਸਨ|
ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਦੋਂ ਉਨ੍ਹਾਂ ਨੂੰ ਵਿਲੱਖਣ ਸੇਵਾਵਾਂ ਲਈ ‘ਪ੍ਰੈਜੀਡੈਂਟ ਪੁਲੀਸ ਮੈਡਲ ਫਾਰ ਡਿਸਟਿੰਗਜੀਐਸਿਡ ਸਰਵਿਸ* ਨਾਲ ਸਨਮਾਨਿਤ ਕੀਤਾ ਗਿਆ ਹੈ ਤਾਂ ਉਹ ਇਕ ਵਾਰ ਫਿਰ ਚਰਚਾ ਵਿਚ ਆ ਗਏ ਹਨ| ਉਨ੍ਹਾਂ ਦੇ ਸ਼ੁਭਚਿੰਤਾ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ|