ਮੁੰਬਈ, 20 ਸਤੰਬਰ : ਮੁੰਬਈ ਹਵਾਈ ਅੱਡੇ ‘ਤੇ ਅੱਜ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦ ਜਹਾਜ਼ ਦਾ ਸਟਾਫ ਦਬਾਓ ਬਰਕਰਾਰ ਰੱਖਣ ਵਾਲਾ ਬਟਨ ਦੱਬਣਾ ਹੀ ਭੁੱਲ ਗਿਆ, ਨਤੀਜਾ ਇਹ ਹੋਇਆ ਕਿ ਜਦੋਂ ਇਹ ਜਹਾਜ਼ ਆਸਮਾਨ ਵਿਚ ਗਿਆ ਤਾਂ ਯਾਤਰੀਆਂ ਨੂੰ ਬੇਚੈਨੀ ਹੋਣੀ ਸ਼ੁਰੂ ਹੋ ਗਈ। ਕੁਝ ਯਾਤਰੀਆਂ ਦੇ ਕੰਨਾਂ ਅਤੇ ਨੱਕ ਵਿਚ ਖੂਨ ਤੱਕ ਨਿਕਲਣ ਲੱਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਜੈੱਟ ਏਅਰਵੇਜ਼ ਦੀ ਮੁੰਬਈ-ਜੈਪੁਰ ਫਲਾਈਟ ਨੇ 166 ਯਾਤਰੀਆਂ ਨਾਲ ਅੱਜ ਸਵੇਰੇ ਮੁੰਬਈ ਤੋਂ ਉਡਾਣ ਭਰੀ। ਇਸ ਦੌਰਾਨ ਦਬਾਓ ਬਰਕਰਾਰ ਰੱਖਣ ਵਾਲਾ ਬਟਨ ਨਾ ਦਬਾਏ ਜਾਣ ਕਾਰਨ ਕੁਝ ਯਾਤਰੀਆਂ ਨੂੰ ਸਿਰ ਦਰਦ ਅਤੇ ਕੁਝ ਦੇ ਕੰਨਾਂ ਅਤੇ ਨੱਕ ਵਿਚ ਖੂਨ ਨਿਕਲਣ ਲੱਗ ਪਿਆ। ਹਾਲਾਤ ਚਿੰਤਾਜਨਕ ਹੁੰਦਿਆਂ ਦੇਖ ਪਾਇਲਟ ਨੇ ਜਹਾਜ਼ ਨੂੰ ਮੁੜ ਤੋਂ ਮੁੰਬਈ ਹਵਾਈ ਅੱਡੇ ਉਤੇ ਉਤਾਰ ਦਿਤਾ।
ਇਸ ਦੌਰਾਨ ਹਵਾਈ ਅੱਡਾ ਅਧਿਕਾਰੀਆਂ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।