ਮੁਕੇਸ਼ ਅੰਬਾਨੀ ਬਣੇ ਨਾਨਾ ; ਧੀ ਈਸ਼ਾ ਅੰਬਾਨੀ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ
ਚੰਡੀਗੜ੍ਹ, 20ਨਵੰਬਰ(ਵਿਸ਼ਵ ਵਾਰਤਾ)- ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਨੇ ਸ਼ਨੀਵਾਰ ਨੂੰ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਹੈ। ਈਸ਼ਾ ਰਿਲਾਇੰਸ ਰਿਟੇਲ ਦਾ ਕਾਰੋਬਾਰ ਸੰਭਾਲਦੀ ਹੈ। ਉਸਦਾ ਵਿਆਹ ਆਨੰਦ ਪੀਰਾਮਲ ਨਾਲ ਹੋਇਆ ਹੈ। ਈਸ਼ਾ ਅਤੇ ਆਨੰਦ ਦੀ ਬੇਟੀ ਦਾ ਨਾਂ ਆਦੀਆ ਅਤੇ ਬੇਟੇ ਦਾ ਨਾਂ ਕ੍ਰਿਸ਼ਨਾ ਰੱਖਿਆ ਗਿਆ ਹੈ। ਅੰਬਾਨੀ ਅਤੇ ਪੀਰਾਮਲ ਪਰਿਵਾਰ ਨੇ ਐਤਵਾਰ ਦੁਪਹਿਰ ਨੂੰ ਮੀਡੀਆ ਬਿਆਨ ‘ਚ ਇਹ ਜਾਣਕਾਰੀ ਦਿੱਤੀ।