ਫਤਿਹਗੜ੍ਹ ਸਾਹਿਬ, 12 ਸਤੰਬਰ : ਮੀਂਹ ਤੋਂ ਬਚਣ ਲਈ ਪਿੱਪਲ ਹੇਠਾਂ ਖੜ੍ਹੇ ਲੋਕਾਂ ‘ਤੇ ਅਸਮਾਨੀ ਬਿਜਲੀ ਡਿੱਗਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 7 ਹੋਰ ਜ਼ਖਮੀ ਹੋ ਗਏ।
ਇਹ ਘਟਨਾ ਫਤਿਹਗੜ੍ਹ ਸਾਹਿਬ ਦੇ ਪਿੰਡ ਖਾਨਪੁਰ ਦੀ ਹੈ, ਜਿਥੇ ਪਿੰਡ ਦੇ ਕੁਝ ਲੋਕ ਮੀਂਹ ਤੋਂ ਬਚਣ ਲਈ ਇੱਕ ਪਿੱਪਲ ਦੇ ਹੇਠਾਂ ਖੜ੍ਹ ਗਏ। ਇਸ ਦੌਰਾਨ ਉਹਨਾਂ ਉਤੇ ਬਿਜਲੀ ਡਿੱਗ ਪਈ ਅਤੇ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।