ਚੰਡੀਗੜ•, 5 ਸਤੰਬਰ : ਪੰਜਾਬ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਹੋਰ ਮਜ਼ਬੂਤੀ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲ•ਾ ਪੱਧਰ ‘ਤੇ ਕਮੇਟੀਆਂ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਸ੍ਰੀ ਕੇ.ਐਸ. ਪੰਨੂ ਨੇ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪੰਨੂ ਨੇ ਦੱਸਿਆ ਕਿ ਵਾਤਾਵਰਣ ਵਿਭਾਗ ਵੱਲੋਂ ਪਹਿਲਾਂ ਹੀ ਇਹ ਮਿਸ਼ਨ ਸੂਬਾ ਪੱਧਰ ‘ਤੇ ਚਲਾਇਆ ਜਾ ਚੁੱਕਾ ਹੈ ਅਤੇ ਮਿਸ਼ਨ ਡਾਇਰੈਕਟਰ ਵੀ ਨਿਯੁਕਤ ਕੀਤਾ ਜਾ ਚੁੱਕਾ ਹੈ। ਇਸ ਮਿਸ਼ਨ ਨੂੰ ਹੁਣ ਹੋਰ ਮਜ਼ਬੂਤੀ ਦੇਣ ਅਤੇ ਕਾਮਯਾਬ ਬਨਾਉਣ ਲਈ ਜ਼ਿਲ•ਾ ਪੱਧਰ ‘ਤੇ ਵੀ ਇਸੇ ਤਰਜ਼ ‘ਤੇ ਲਾਗੂ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਜੋ ਕਿ ਤੰਦਰੁਸਤ ਪੰਜਾਬ ਮਿਸ਼ਨ ਦੇ ਚੇਅਰਮੈਨ ਵੀ ਹਨ ਵੱਲੋਂ ਇਸ ਮਿਸ਼ਨ ਲਈ ਜ਼ਿਲ•ਾ ਪੱਧਰੀ ਕਮੇਟੀਆਂ ਨੂੰ ਨੋਟੀਫਾਈ ਕਰਨ ਲਈ ਮੰਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਤਹਿਤ ਡਿਪਟੀ ਕਮਿਸ਼ਨਰ ਇਨ•ਾਂ ਕਮੇਟੀਆਂ ਦੇ ਚੇਅਰਮੈਨ ਅਤੇ ਡਿਪਟੀ ਇਕਨਾਮਿਕ ਅਤੇ ਸਟੈਟਿਸਟੀਕਲ ਐਡਵਾਈਜ਼ਰ ਬਤੌਰ ਕਨਵੀਨਰ/ਕੋਆਰਡੀਨੇਟਰ ਵਜੋਂ ਕਾਰਜ ਨਿਭਾਉਣਗੇ। ਪੰਜਾਬ ਸਰਕਾਰ ਦੇ ਸਾਇੰਸਜ਼ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ।
ਡਿਪਟੀ ਕਮਿਸ਼ਨਰ ਦੀ ਨਿਗਰਾਨੀ ਵਿੱਚ ਕੋਆਡੀਨੇਟਰ ਆਪਣੇ ਮੌਜੂਦਾ ਸਟਾਫ਼ ਦੇ ਸਹਿਯੋਗ ਅਤੇ ਆਪਸੀ ਤਾਲਮੇਲ ਨਾਲ ਤੰਦਰੁਸਤ ਪੰਜਾਬ ਮਿਸ਼ਨ ਦੀਆਂ ਮੀਟਿੰਗਾਂ ਅਤੇ ਹੋਰ ਗਤੀਵਿਧੀਆਂ ਨੂੰ ਜ਼ਿਲ•ਾ ਪੱਧਰ ‘ਤੇ ਕਾਰਜਸ਼ੀਲ ਬਣਾਉਣਗੇ। ਉਹ (ਕੋਆਰਡੀਨੇਟਰ) ਜ਼ਿਲ•ਾ ਪੱਧਰ ‘ਤੇ ਇਸ ਮਿਸ਼ਨ ਨਾਲ ਸਬੰਧਤ ਕੀਤੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਦਾ ਜਾਇਜ਼ਾ ਲੈਣ, ਨਿਰੀਖਣ ਕਰਨ ਅਤੇ ਸਬੰਧਤ ਜ਼ਿਲ•ੇ ਦੀ ਰਿਪੋਰਟ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰਨਗੇ।
ਤੰਦਰੁਸਤ ਪੰਜਾਬ ਮਿਸ਼ਨ ਦੀ ਜ਼ਿਲ•ਾ ਪੱਧਰੀ ਕਮੇਟੀ (ਡੀ.ਐਲ.ਸੀ.) ਵਿੱਚ ਸ਼ਾਮਲ ਹੋਣ ਵਾਲੇ ਜ਼ਿਲ•ਾ ਅਫ਼ਸਰਾਂ ਵਿੱਚ ਮੁੱਖ ਖੇਤਬਾੜੀ ਅਫ਼ਸਰ, ਡਿਪਟੀ ਡਾਇਰੈਕਟਰ ਬਾਗਬਾਨੀ, ਸਿਵਲ ਸਰਜਨ, ਫੂਡ ਸੇਫਟੀ ਕਮਿਸ਼ਨਰੇਟ ਦੇ ਅਫ਼ਸਰ, ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਕਾਰਜਕਾਰੀ ਇੰਜਨੀਅਰ, ਡਿਪਟੀ ਡਾਇਰੈਕਟਰ, ਸਥਾਨਕ ਸਰਕਾਰਾਂ/ਕਮਿਸ਼ਨਰ ਨਗਰ ਨਿਗਮ/ ਸਬੰਧਤ ਕਮੇਟੀ ਦੇ ਕਾਰਜਕਾਰੀ ਅਫ਼ਸਰ, ਕਾਰਜਕਾਰੀ ਅਫ਼ਸਰ, ਪੀ.ਪੀ.ਸੀ.ਬੀ., ਡਵੀਜ਼ਨਲ ਜੰਗਲਾਤ ਅਫ਼ਸਰ, ਸਹਾਇਕ ਡਾਇਰੈਕਟਰ, ਖੇਡਾਂ/ਨੌਜਵਾਨ ਭਲਾਈ, ਜ਼ਿਲ•ਾ ਵਿਕਾਸ ਅਤੇ ਪੰਚਾਇਤ ਅਫ਼ਸਰ, ਡਿਪਟੀ ਰਜਿਸਟਰਾਰ, ਸਹਿਕਾਰੀ ਸਭਾਵਾਂ, ਡਿਪਟੀ ਡਾਇਰੈਕਟਰ, ਡੇਅਰੀ ਵਿਕਾਸ, ਸਕੱਤਰ, ਖੇਤਰੀ ਟਰਾਂਸਪੋਰਟ ਅਥਾਰਟੀ, ਸੁਪਰਡੰਟ ਆਫ ਪੁਲੀਸ (ਟਰੈਫਿਕ), ਡਿਪਟੀ ਇਕਨਾਮਿਕ ਅਤੇ ਸਟੈਟਿਸਟੀਕਲ ਐਡਵਾਈਜ਼ਰ (ਕਨਵੀਨਰ), ਜ਼ਿਲ•ਾ ਲੋਕ ਸੰਪਰਕ ਅਫ਼ਸਰ ਅਤੇ ਜ਼ਿਲ•ਾ ਪ੍ਰਾਜੈਕਟ ਅਫ਼ਸਰ, ਆਈ.ਸੀ.ਡੀ.ਪੀ., ਜ਼ਿਲ•ਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਅਤੇ ਜ਼ਿਲ•ਾ ਸਿੱਖਿਆ ਅਫ਼ਸਰ (ਸੈਕੰਡਰੀ) ਮੌਜੂਦ ਹਨ।
ਇਸਦੇ ਨਾਲ ਨਾਲ ਡਿਪਟੀ ਕਮਿਸ਼ਨਰ ਹੋਰ ਅਫਸਰਾਂ ਜਾਂ ਵਿਅਕਤੀਆਂ ਜਾਂ ਤੰਦਰੁਸਤ ਪੰਜਾਬ ਮਿਸ਼ਨ ਦੇ ਉਦੇਸ਼ ਦੀ ਪੂਰਤੀ ਵਿੱਚ ਸਹਿਯੋਗ ਦੇਣ ਵਾਲੇ ਕਿਸੇ ਵੀ ਐਨਜੀਓ ਨੂੰ ਵੀ ਕਮੇਟੀਆਂ ਵਿੱਚ ਸ਼ਾਮਲ ਕਰਨ ਲਈ ਸਮਰੱਥ ਹਨ।
ਇਹ ਕਮੇਟੀ ਹਰੇਕ ਮਹੀਨੇ ਦੇ ਪਹਿਲੇ ਹਫਤੇ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਮਿਸ਼ਨ ਦੇ Àਦੇਸ਼ਾਂ ਦੀ ਪ੍ਰਾਪਤੀ ਹਿੱਤ ਚੁੱਕੇ ਕਦਮਾਂ ਅਤੇ ਉਪਰਾਲਿਆਂ ਦਾ ਮੁਲਾਂਕਣ ਕਰਨ ਲਈ ਮੀਟਿੰਗ ਕਰੇਗੀ ਅਤੇ ਮਿਸ਼ਨ ਦੀ ਕਾਮਯਾਬੀ ਲਈ ਸਬੰਧਤ ਮਹੀਨੇ ਦੀਆਂ ਯੋਜਨਾਵਾਂ ਉਲੀਕੇਗੀ।
ਇਥੇ ਇਹ ਦੱਸਣਾ ਲਾਜ਼ਮੀ ਹੈ ਕਿ ਤਿੰਨ ਮਹੀਨੇ ਪਹਿਲਾਂ ਤੰਦਰੁਸਤ ਪੰਜਾਬ ਮਿਸ਼ਨ ਦੀ ਸ਼ੁਰੂਆਤ ਸੂਬੇ ਦੇ ਲੋਕਾਂ ਨੂੰ ਚੰਗੀ ਗੁਣਵੱਤਾ ਦਾ ਭੋਜਨ , ਸਾਫ ਹਵਾ, ਪਾਣੀ ਤੇ ਸਵੱਛ ਵਾਤਾਵਰਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਇਸ ਸਬੰਧੀ ਗਤਿਵਿਧੀਆਂ ਜ਼ੋਰਾਂ ‘ਤੇ ਹਨ ਅਤੇ ਜ਼ਿਲ•ਾ ਪੱਧਰ ਉੱਤੇ ਬਨਣ ਵਾਲੀਆਂ ਇਨ•ਾਂ ਕਮੇਟੀਆਂ ਨਾਲ ਡਿਪਟੀ ਕਮਿਸ਼ਨਰ ਸਬੰਧਤ ਜ਼ਿਲ•ੇ ਦੀ ਜ਼ਮੀਨੀ ਦਸ਼ਾ ਅਨੁਸਾਰ ਇਸ ਵਿੱਚ ਰੱਦੋਬਦਲ ਕਰ ਸਕਣਗੇ, ਜਿਸ ਨਾਲ ਤੰਦਰੁਸਤ ਪੰਜਾਬ ਮਿਸ਼ਨ ਨੂੰ ਹੋਰ ਹੁਲਾਰਾ ਮਿਲੇਗਾ।
Pahalgam Terror Attack : ਸਿੰਧੂ ਜਲ ਸਮਝੌਤੇ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਵਾਸ ‘ਤੇ ਅਹਿਮ ਮੀਟਿੰਗ ਅੱਜ
Pahalgam Terror Attack : ਸਿੰਧੂ ਜਲ ਸਮਝੌਤੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਵਾਸ ‘ਤੇ ਅਹਿਮ ਮੀਟਿੰਗ ਅੱਜ ਚੰਡੀਗੜ੍ਹ, 25ਅਪ੍ਰੈਲ(ਵਿਸ਼ਵ...