ਮਿਸ਼ਨ ‘ਆਪ’ 13-0… ਮੋਹਾਲੀ ਤੋਂ Live… ਲੋਕਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਚਰਚਾ
ਮੋਹਾਲੀ, 18 ਅਪ੍ਰੈਲ : ਮੋਹਾਲੀ ‘ਚ ਪੰਜਾਬ ‘ਆਪ’ ਇਕਾਈ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਮਿਸ਼ਨ ‘ਆਪ’ 13-0 ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਜਿਸ ਵਿਚ ਲੋਕ ਸਭਾ ਹਲਕਾ ਚੋਣਾਂ ਦੀਆਂ ਤਿਆਰੀਆਂ ਅਤੇ ਮੁੱਦਿਆਂ ਦੇ ਨਾਲ-ਨਾਲ ‘ਆਪ’ ਉਮੀਦਵਾਰਾਂ ਨਾਲ ਲੋਕ ਹਿੱਤ ਦੇ ਮੁੱਦਿਆਂ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਚਰਚਾ ਵਿੱਚ ਪੰਜਾਬ ‘ਆਪ’ ਇਕਾਈ ਦੇ ਕਈ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਹਰ ਉਮੀਦਵਾਰ ਨੇ ਸਟੇਜ ‘ਤੇ ਆ ਕੇ ਆਪਣੇ ਲੋਕ ਸਭਾ ਹਲਕੇ ਨਾਲ ਸਬੰਧਤ ਮੁੱਦੇ ‘ਤੇ ਗੱਲ ਕੀਤੀ। ਜਦੋਂ ਕਿ ਮਿਸ਼ਨ ‘ਆਪ’ 13-0… ਦਾ ਸੰਚਾਲਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕੀਤਾ।
ਵੀਡੀਓ ਦੇਖਣ ਲਈ ਇਸ ਲਿੰਕ ਤੇ ਕਰੋ ਕਲਿਕ -: