ਕਈ ਥਾਵਾਂ ‘ਤੇ ਹਵਾ ਨੇ ਮਧੋਲਕੇ ਸੁੱਟੀ ਕਣਕ
ਮਾਨਸਾ, 21 ਮਾਰਚ (ਵਿਸ਼ਵ ਵਾਰਤਾ)- ਮਾਲਵਾ ਪੱਟੀ ਵਿਚ ਮੌਸਮ ਕਿਸਾਨੀ ਲਈ ਬੇਈਮਾਨ ਬਣਨ ਲੱਗਿਆ ਹੈ, ਜਿਸ ਨਾਲ ਕਿਸਾਨ ਡਰ ਗਿਆ ਹੈ| ਹਲਕੀ^ਫੁਲਕੀ ਕਿਣਮਿਣ ਕਣੀ ਨਾਲ ਚੱਲਣ ਲੱਗੀ ਤੇ ਹਵਾ ਨੇ ਕਿਸਾਨਾਂ ਦੇ ਹੌਂਸਲੇ ਢਹਿ^ਢੇਰੀ ਕਰ ਦਿੱਤੇ ਹਨ| ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਮਹਿਕਮੇ ਵੱਲੋਂ ਰਾਜ ਵਿਚ ਲਗਾਤਾਰ ਅਜਿਹਾ ਮੌਸਮ ਰਹਿਣ ਦੀ ਦਿੱਤੀ ਚਿਤਾਵਨੀ ਨੇ ਪਹਿਲਾਂ ਹੀ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ|
ਕੱਲ੍ਹ ਤੋਂ ਕਿਤੇ^ਕਿਤੇ ਡਿੱਗਣ ਲੱਗੀਆਂ ਹਲਕੀਆਂ ਕਣੀਆਂ ਉਸ ਵੇਲੇ ਕਿਸਾਨੀ ਲਈ ਸਿਰਦਰਦੀ ਬਣਨ ਲੱਗੀਆਂ, ਜਦੋਂ ਕੁਝ ਇਲਾਕਿਆਂ ਵਿਚ ਕਣੀਆਂ ਦੇ ਨਾਲ ਹੀ ਤੇ ਹਵਾ ਸ਼ੁਰੂ ਹੋ ਗਈ| ਇਸ ਹਵਾ ਨਾਲ ਪੱਕਕੇ ਤਿਆਰ ਹੋਣ ਵਾਲੀ ਕਣਕ ਦੇ ਬੂਟੇ ਖੇਤਾਂ ਵਿਚ ਮੁਧੇ ਹੋਣੇ ੍ਹੁਰੂ ਹੋ ਗਏ ਹਨ| ਜਿਹੜੀਆਂ ਕਣਕਾਂ ਨੂੰ ਤਾਜਾ ਨਹਿਰੀ ਜਾਂ ਟਿਊਬਵੈਲਾਂ ਦਾ ਪਾਣੀ ਲੱਗਿਆ ਸੀ, ਉਹ ਬਿਲਕੁਲ ਜ਼ਮੀਨ ‘ਤੇ ਡਿੱਗ ਗਈਆਂ ਹਨ, ਕਿਉਂਕਿ ਉਨ੍ਹਾਂ ਕਣਕਾਂ ਦੀਆਂ ਜੜ੍ਹਾਂ ਪੋਲੀਆਂ ਹੋ ਗਈਆਂ ਸਨ|
ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁੱਖ ਅ|ਸਰ ਡਾ. ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਮਹਿਕਮੇ ਦੇ ਮਾਹਿਰਾਂ ਵੱਲੋਂ ਵੈਸੇ ਪਹਿਲਾਂ ਤੋਂ ਹੀ ਕਿਸਾਨਾਂ ਨੂੱ ਸਲਾਹ ਦਿੱਤੀ ਹੋਈ ਹੈ ਕਿ ਉਹ ਕਣਕ ਦੀ ਫਸਲ ਨੂੰ ਅਗਲੇ ਪੂਰੇ ਹਫਤੇ ਤੱਕ ਪਾਣੀ ਦੇਣ ਤੋਂ ਬਿਲਕੁਲ ਗੁਰੇਜ਼ ਕਰਨ, ਵੈਸੇ ਜਿਹੜੇ ਕਿਸਾਨਾਂ ਨੇ ਪਾਣੀ ਲਾਉਣ ਦਾ ਉਪਰਾਲਾ ਕੀਤਾ ਹੈ, ਉਥੇ ਕਣਕਾਂ ਧਰਤੀ ’ਤੇ ਡਿੱਗਣ ਦੀ ਸੰਭਾਵਨਾ ਵੱਧ ਗਈ ਹੈ| ਉਂਝ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਇਸ ਮੀਂਹ ਦੌਰਾਨ ਤੇ੦ ਹਵਾ ਅਤੇ ਝੱਖੜ ਨਹੀਂ ਝੁਲਦਾ ਹੈ ਤਾਂ ਕਣਕ ਸਮੇਤ ਹੋਰ ਹਾੜੀ ਦੀ ਕਿਸੇ ਵੀ ਫਸਲ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ ਹੈ| ਉਨ੍ਹਾਂ ਮੰਨਿਆ ਕਿ ਇਸ ਮੌਸਮ ਵਿਚਲੀ ਸਿੱਲ ਕਾਰਨ ਸਰੋਂ ਦੀ ਵਾਢੀ ਦਾ ਕੰਮ ਕੁਝ ਸਮੇਂ ਲਈ ਰੁਕ ਸਕਦਾ ਹੈ|
ਵੈਸੇ ਖੇਤੀ ਮਾਹਿਰਾਂ ਦਾ ਕਹਿਣਾ ਕਿ ਇਸ ਮੀਂਹ ਨਾਲ ਅਗੇਤੀਆਂ ਕਣਕਾਂ ਹੀ ਡਿੱਗੀਆਂ ਹਨ, ਜਦੋਂ ਕਿ ਮਾਲਵਾ ਪੱਟੀ ਵਿਚ ਆਮ ਤੌਰ ’ਤੇ ਬੀਜੀਆਂ ਜਾਂਦੀਆਂ ਪਿਛੇਤੀਆਂ ਕਣਕਾਂ ਅਜੇ ਤੱਕ ਕਿਧਰੇ ਵੀ ਨਾ ਡਿੱਗਣ ਦੀ ਜਾਣਕਾਰੀ ਮਿਲੀ ਹੈ| ਖੇਤੀ ਮਹਿਕਮੇ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਮੀਂਹ ਨਾਲ ਜਿੱਥੇ ਅਗੇਤੀਆਂ ਕਣਕਾਂ ਡਿੱਗੀਆਂ ਹਨ, ਉਥੇ ਖੜ੍ਹੀਆਂ ਕਣਕਾਂ ਸਮੇਤ ਹੋਰ ਫਸਲਾਂ ਨੂੱ ਇਸ ਮੀਂਹ ਦਾ ਲਾਭ ਵੀ ਹੋਇਆ ਹੈ, ਇਸ ਨਾਲ ਤੇਲੇ ਸਮੇਤ ਕਈ ਹੋਰ ਬਿਮਾਰੀਆਂ ਦਾ ਖਾਤਮਾ ਹੋ ਚੁੱਕਿਆ ਹੈ|
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਖੇਤੀ ਮਾਹਿਰਾਂ ਨੂੰ ਅਜਿਹੇ ਬੇਈਮਾਨ ਮੌਸਮ ਦੀ ਜਦੋਂ ਅਗੇਤੀ ਜਾਣਕਾਰੀ ਮਿਲ ਜਾਂਦੀ ਹੈ ਤਾਂ ਉਹ ਕਿਸਾਨਾਂ ਨਾਲ ਸਾਂਝੀ ਕਰਕੇ ਉਨ੍ਹਾਂ ਨੂੰ ਕਣਕ ਸਮੇਤ ਹੋਰ ਫਸਲਾਂ ਨੂੰ ਪਾਣੀ ਲਾਉਣ ਤੋਂ ਰੋਕਣਾ ਚਾਹੀਦਾ ਹੈ ਤਾਂ ਜੋ ਜੜ੍ਹਾਂ ਗਿੱਲੀਆਂ ਹੋਕੇ ਧਰਤੀ ਤੇ ਵਿਛਣ ਵਰਗੀ ਹਾਲਤ ਵਿਚ ਕਣਕ ਨਾ ਹੋ ਸਕੇ|
ਫੋਟੋ ਕੈਪਸ਼ਨ: ਹਲਕੀ ਕਿਣਮਿਣ ਕਣੀ ਨੇ ਪਿੰਡ ਭੈਣੀਬਾਘਾ ਵਿਖੇ ਮਧੋਲਕੇ ਸੁੱਟੀ ਕਣਕ| ਫੋਟੋ: ਮਾਨ