ਮਾਲਵਾ ਪੱਟੀ ਵਿਚ ਨਰਮੇ ਦੀ ਅਗੇਤੀ ਫਸਲ ਆਉਣੀ ਆਰੰਭ

493
Advertisement


ਮਾਨਸਾ, 16 ਅਗਸਤ (ਵਿਸ਼ਵ ਵਾਰਤਾ)- ਮਾਲਵਾ ਪੱਟੀ ਵਿਚ ਨਰਮੇ ਦੀ ਅਗੇਤੀ |ਸਲ ਵਿਕਣ ਲਈ ਮੱਡੀਆਂ ਵਿਚ ਆਉਣੀ ਸ਼ੁਰੂ ਹੋ ਗਈ ਹੈ| ਭਾਵੇਂ ਇਸ ਵਾਰ ਚਿੱਟੀ ਮੱਖੀ ਦੇ ਹਮਲੇ ਤੋਂ ਡਰ ਕਾਰਨ ਨਰਮਾ ਉਤਪਾਦਕ ਘਬਰਾਏ ਹੋਏ ਹਨ, ਪਰ ਮੰਡੀ ਵਿਚ ਅਗੇਤਾ ਨਰਮਾ ਲੈਕੇ ਆਉਣ ਵਾਲੇ ਕਿਸਾਨਾਂ ਨੇ ਐਤਕੀਂ ਫਸਲ ਦੇ ਚੰਗਾ ਝਾੜ ਦੇਣ ਦੀ ਫਿਲਹਾਲ ਉਮੀਦ ਵੱਝੀ ਹੈ| ਨਰਮੇ ਦੇ ਖਰੀਦਦਾਰ ਅਤੇ ਆੜਤੀਆਂ ਨੇ ਭਾਅ ਪੱਖੋਂ ਵੀ ਇਸ ਜਿਣਸ ਦੇ ਚੰਗੀ ਰਹਿਣ ਦੀ ਆਸ ਪ੍ਰਗਟਾਈ ਹੈ| ਅੱਜ ਮਾਨਸਾ ਦੀ ਮੰਡੀ ਵਿਚ 4351 ਰੁਪਏ ਨਰਮੇ ਦੀ ਖਰੀਦ ਹੋਈ ਹੈ, ਜਦੋਂ ਕਿ ਅਜੇ ਇਹ ਨਰਮਾ ਚੰਗੀ ਤਰ੍ਹਾਂ ਖਿੜਿਆ ਹੋਇਆ ਵੀ ਨਹੀਂ ਸੀ|
ਬ੍ਹੇੱਕ ਮੱਡੀ ਵਿਚ ਅਜੇ ਕਿਸਾਨ ਤਾ੦ਾ ਚੁਗਿਆ ਨਰਮਾ ਥੋੜਾ^ਥੋੜਾ ਕਰਕੇ ਲੈਕੇ ਆ ਰਹੇ ਹਨ, ਪਰ ਵਪਾਰਕ ਹਲਕਿਆਂ ਦਾ ਕਹਿਣਾ ਹੈ ਕਿ ਇਸ ਨਰਮੇ ਦੀ ਕੀਮਤ ਜੇਕਰ ਅੱਜਕੱਲ੍ਹ ਤਕਰੀਬਨ ਸਾਢੇ ਚਾਰ ਹਜਾਰ ਰੁਪਏ ਦੇ ਨੇੜੇ^ਤੇੜੇ ਪੁੱਜੀ ਹੈ ਤਾਂ ਜਿਸ ਵੇਲੇ |ਸਲ ਦਾ ਫੁੱਲ ਖਿੜਾਅ ਹੋਵੇਗਾ ਅਤੇ ਵਪਾਰੀਆਂ ਦਾ ਫੁੱਲ ਮੁਕਾਬਲਾ ਹੋਵੇਗਾ ਤਾਂ ਉਸ ਵੇਲੇ ਜਿਣਸ ਦੇ ਛੇ ਹ੦ਾਰ ਰੁਪਏ ਤੋਂ ਉਚਾ ਜਾਣ ਦੀ ਅੱਜ ਗੁੱਜਾਇ੍ਹ ਵਿਖਾਈ ਦਿੱਦੀ ਹੈ| ਇਸ ਵਾਰ ੍ਹੁਰੂ ਵਿਚ ਹੀ ਇਹ ਭਾਅ ਮਿਲਣ ਨੂੱ ਵਪਾਰਕ ਹਲਕੇ, ਹੁਣ ਮਾਲਵਾ ਪੱਟੀ ਦੇ ਵਿਕਾਸ ਨਾਲ ਜੋੜਨ ਲੱਗੇ ਹਨ| ਇਸ ਖੇਤਰ ਵਿਚ ਮੱਦਵਾੜੇ ਕਾਰਨ ਹਰ ਕਿਸਮ ਦਾ ਵਪਾਰ ਮੱਦੇਹਾਲੀ ਵਿਚ ਚੱਲ ਰਿਹਾ ਹੈ ਅਤੇ ਬ੦ਾਰ ਵਿਚ ਕੋਈ ਵੀ ਜਿਣਸ ਵਿਕਣ ਲਈ ਨਾ ਆਉਣ ਕਾਰਨ ਮੱਦੇ ਦੇ ਰੁਝਾਨ ਨੇ ਪੂਰਾ ੦ੋਰ ਫੜਿਆ ਹੋਇਆ ਹੈ|
ਦਿਲਚਸਪ ਗੱਲ ਇਹ ਹੈ ਕਿ ਮੱਡੀ ਵਿਚ ਨਰਮੇ ਨੂੱ ਵੇਚਣ ਲਈ ਲੈਕੇ ਆਏ ਕਿਸਾਨ ਬਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਪਿੰਡ ਮਾਖੇਵਾਲਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਨਰਮੇ ਉਪਰ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਸਪਰੇਆਂ ਕੀਤੀਆਂ ਹਨ| ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਵਾਰ ਅਗੇਤੀ ਮੌਨਸੂਨ ਆ ਜਾਂਦੀ ਤਾਂ ਹੁਣ ਨੂੱ ਮੱਡੀਆਂ ਵਿਚ ਨਰਮੇ ਦੇ ਢੇਰ ਚੜ੍ਹ ਜਾਣੇ ਸਨ ਅਤੇ ਪਤਲੀ ਮਾਨਸੂਨ ਨੇ ਨਰਮੇ ਦੇ ਕੱਦਾਂ ਨੂੰ ਘਟਾ ਧਰਿਆ ਹੈ ਅਤੇ ਕਿਸਾਨਾਂ ਨੂੰ ਵਾਰ^ਵਾਰ ਪਾਣੀ ਲਾਉਣਾ ਪੈ ਰਿਹਾ ਹੈ|
ਮੱਡੀਆਂ ਵਿਚ ਅਗੇਤਾ ਨਰਮਾ ਲੈਕੇ ਆਏ ਕਿਸਾਨ ਨੇ ਇਸ ਪੱਤਰਕਾਰ ਨੂੱ ਦੱਸਿਆ ਕਿ ਇਹ ਨਵੀਆਂ ਅਗੇਤੀਆਂ ਬੀ.ਟੀ ਕਿਸਮਾਂ ਦਾ ਹੀ ਕਮਾਲ ਹੈ ਕਿ ਚਿੱਟਾ ਸੋਨਾ ਇੱਕ ਮਹੀਨਾ ਪਹਿਲਾਂ ਹੀ ਮੱਡੀਆਂ ਵਿਚ ਚਮਕਣ ਲੱਗ ਪਿਆ ਹੈ| ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਸਰਕਾਰੀ ਮਾਨਤਾ ਪ®ਾਪਤ ਨਰਮਾ ਬੀਜਿਆ ਹੈ| ਉਨ੍ਹਾਂ ਦੱਸਿਆ ਕਿ ਇਸ ਸਮੇਂ ਦੋ^ਢਾਈ ਕੁਇੱਟਲ ਪ®ਤੀ ਏਕੜ ਦਾ ਨਰਮਾ ਖਿੜਿਆ ਹੋਇਆ ਹੈ| ਕਿਸਾਨ ਦਾ ਕਹਿਣਾ ਹੈ ਕਿ ਘਰ ਦੀ ਕਬੀਲਦਾਰੀ ਤੋਰਨ ਲਈ ‘ਇਹਨਾਂ’ ਥੋੜਾ ਨਰਮਾ ਮੱਡੀਆਂ ਵਿਚ ਲੈਕੇ ਆਉਣਾ ਉਨ੍ਹਾਂ ਦੀ ਮ੦ਬੂਰੀ ਹੈ|
ਫੋਟੋ ਨੱਬਰ: 07
ਫੋਟੋ ਕੈਪ੍ਹਨ: ਮਾਨਸਾ ਦੀ ਅਨਾਜ ਮੰਡੀ ਵਿਚ ਨਰਮੇ ਦੀ ਢੇਰੀ ਨੂੰ ਵੇਚਣ ਦੀ ੍ਹੁਰੂਆਤ ਕਰਦੇ ਵਪਾਰੀ| ਫੋਟੋ: ਮਾਨ

Advertisement

LEAVE A REPLY

Please enter your comment!
Please enter your name here