– ਬੈਂਕ ਨਾਲ 5 ਕਰੋੜ 77 ਲੱਖ ਦੀ ਮਾਰੀ ਸੀ ਕਰਜੇ ਦੇ ਰੂਪ ਵਿਚ ਠੱਗੀ
– ਦੋ ਵਕੀਲਾਂ ਸਮੇਤ ਬੈਂਕ ਦੇ ਉਚ ਅਧਿਕਾਰੀ ਕੇਸ ਵਿਚ ਬੇਲੋੜੇ ਘਿਰੇ ਹੋਏ ਸਨ
ਮਾਨਸਾ, 13 ਸਤੰਬਰ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਨੇ ਮਾਲਵਾ ਖੇਤਰ ਦੇ ਇਕ ਕਮਰਸ਼ੀਅਲ ਬੈਂਕ ਨਾਲ ਅੱਜ ਤੱਕ ਦੀ ਵੱਜੀ ਸਭ ਤੋਂ ਵੱਡੀ ਠੱਗੀ ਦੇ ਕਸੂਰਵਾਰਾਂ ਅਤੇ 24 ਪਰਚਿਆਂ ਲਈ ਭਗੌੜੇ ਦੱਸੇ ਜਾਂਦੇ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਗ੍ਰਿਫਤਾਰੀ ਨਾਲ ਮਲਵਈ ਖੇਤਰ ਵਿਚ ਵੱਜੀਆਂ ਕਈ ਹੋਰ ਵੱਡੀਆਂ ਠੱਗੀਆਂ ਦੇ ਉਜਾਗਰ ਹੋਣ ਦੀ ਸੰਭਾਵਨਾ ਹੈ। ਪੁਲੀਸ ਨੇ ਇਸ ਮਾਮਲੇ ਵਿਚ 42 ਸਾਲਾ ਵਿਅਕਤੀ ਪਾਲਾ ਸਿੰਘ ਵਾਸੀ ਮਹਿਮੜਾ ਦੀ ਸ਼ਨਾਖਤ *ਤੇ ਗੁਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ, ਹਰਪਾਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਹਾਂਸਪੁਰ ਥਾਣਾ ਰੱਤੀਆ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਇਸ ਕੇਸ ਵਿਚ ਮਾਨਸਾ ਜ਼ਿਲ੍ਹੇ ਦੇ ਦੋ ਵਕੀਲਾਂ ਸਮੇਤ ਬੈਂਕ ਦੇ ਉਚ ਅਧਿਕਾਰੀ ਕਸੂਤੇ ਘਿਰੇ ਹੋਏ ਸਨ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਵਿਅਕਤੀ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਪਿਛਲੇ ਦੋ ਸਾਲਾਂ ਤੋਂ ਆਪਣੇ ਟਿਕਾਣੇ ਬਦਲ—ਬਦਲਕੇ ਰਹਿ ਰਹੇ ਹਨ ਅਤੇ ਇਨ੍ਹਾਂ ਵਿਅਕਤੀਆਂ ਉਪਰ 420, 465, 467, 471, 120—ਬੀ ਤਹਿਤ ਮਾਮਲੇ ਦਰਜ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ *ਚੋਂ 42 ਸਾਲਾ ਪਾਲਾ ਸਿੰਘ ਨੂੰ ਪਹਿਲਾ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਉਸ ਪਾਸੋਂ ਕੀਤੀ ਪੁੱਛਗਿੱਛ ਤੋਂ ਬਾਅਦ ਹੀ ਗੁਰਜੀਤ ਸਿੰਘ ਅਤੇ ਹਰਪਾਲ ਸਿੰਘ ਨੂੰ ਉਨ੍ਹਾਂ ਦੇ ਗੁਪਤ ਟਿਕਾਣਿਆਂ ਤੋਂ ਫੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਲਾ ਸਿੰਘ ਵੱਲੋਂ ਬੈਂਕ ਨਾਲ ਸਭ ਤੋਂ ਵੱਡੀ ਠੱਗੀ ਮਾਰੀ ਗਈ ਸੀ ਅਤੇ ਉਸ ਉਪਰ 24 ਪਰਚੇ ਦਰਜ ਸਨ। ਉਨ੍ਹਾਂ ਦੱਸਿਆ ਕਿ ਉਸ ਨੇ ਕਿਰਪਾਲ ਸਿµਘ ਪਟਵਾਰੀ ਅਤੇ ਗੁਰਜੀਤ ਸਿµਘ ਨਾਲ ਮਿਲਕੇ ਇਕ ਕµਪਿਊਟਰ ਫੋਟੋ ਸਟੇਟ ਵਾਲੀ ਦੁਕਾਨ *ਤੇ ਜ਼ਮੀਨ ਦੀਆਂ ਜਾਅਲੀ ਜਮ੍ਹਾਂ ਬµਦੀਆਂ, ਫਰਦਾਂ ਤੇ ਰਜਿਸਟਰੀਆਂ ਆਦਿ ਤਿਆਰ ਕੀਤੀਆਂ ਸਨ ਅਤੇ ਇਨ੍ਹਾਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਉਸ ਨੇ ਐਚ. ਡੀ. ਐਫ਼. ਸੀ. ਬੈਂਕ ਸਰਦੂਲਗੜ੍ਹ ਤੋਂ ਪµਜ ਕਰੋੜ, ਸਤ¤ਤਰ ਲ¤ਖ ਰੁਪਏ ਦਾ ਕਰਜਾ ਲੈਕੇ ਬੈਂਕ ਨਾਲ ਠ¤ਗੀ ਮਾਰੀ ਸੀ।
ਉਨ੍ਹਾਂ ਦੱਸਿਆ ਕਿ ਪਾਲਾ ਸਿੰਘ ਆਪਣੀ ਗਿ®ਫ਼ਤਾਰੀ ਤੋਂ ਡਰਦਾ ਯੂ. ਪੀ, ਹਰਿਆਣਾ, ਮ¤ਧ ਪ®ਦੇਸ਼ ਆਦਿ ਇਲਾਕਿਆਂ ਵਿਚ ਲੁਕਕੇ ਰਹਿੰਦਾ ਸੀ ਅਤੇ ਇµਚਾਰਜ ਪੀ.ਓ. ਇµਸਪੈਕਟਰ ਅਜੈਬ ਸਿµਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਵ¤ਲੋਂ ਖੂਫ਼ੀਆ ਤਫ਼ਤੀਸ਼ ਦੇ ਆਧਾਰ ’ਤੇ ਉਕਤ ਮੁਜ਼ਰਮ ਨੂµ ਰਤੀਆ ਰੋਡ ਕੈਂਚੀਆਂ ਸਰਦੂਲਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲੀਸ ਅਧਿਕਾਰੀ ਨੇ ਦ¤ਸਿਆ ਕਿ 2016 ਵਿਚ ਹਾਈਕੋਰਟ ਦੇ ਹੁਕਮਾਂ ’ਤੇ ਬਣੀ ਐਸ. ਆਈ. ਟੀ. (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਵੱਲੋਂ ਪਾਲਾ ਸਿੰਘ ਨੂੰ ਮਾਸਟਰਮਾਈਂਡ ਕਰਾਰ ਦਿµਦਿਆਂ 12 ਠ¤ਗੀ ਦੇ ਮਾਮਲਿਆਂ ਦਾ ਮੁ¤ਖ ਦੋਸ਼ੀ ਐਲਾਨਿਆ ਗਿਆ ਸੀ ਅਤੇ ਤਫ਼ਤੀਸ਼ ਦੌਰਾਨ ਪਾਇਆ ਗਿਆ ਕਿ ਪਾਲਾ ਸਿµਘ ਨੇ 12 ਵ¤ਖ—ਵ¤ਖ ਵਿਅਕਤੀਆਂ ਰਾਹੀਂ ਫਰਜ਼ੀ ਕਾਗਜ਼ਾਤ ਤਿਆਰ ਕਰਕੇ ਬੈਂਕ ਤੋਂ ਧੋਖੇ ਨਾਲ ਐਨੀ ਵ¤ਡੀ ਰਕਮ ਹਥਿਆਈ ਸੀ। ਉਨ੍ਹਾਂ ਦੰਸਿਆ ਕਿ ਇਨ੍ਹਾਂ 12 ਕੇਸਾਂ ਵਿਚ ਪਾਲਾ ਸਿੰਘ ਦੇ ਭਗੌੜਾ ਹੋ ਜਾਣ ਉਪਰµਤ ਅਦਾਲਤ ਵ¤ਲੋਂ ਉਸ ਨੂµ ਪੀ.ਓ./ਭਗੌੜਾ (ਪ®ੋਕਲੇਮਡ ਡਿਫੈਂਡਰ) ਐਲਾਨ ਦਿ¤ਤਾ। ਭਗੌੜਾ ਐਲਾਨਣ ਉਪਰµਤ ਅਦਾਲਤ ਦੇ ਹੁਕਮਾਂ ’ਤੇ ਵ¤ਖ—ਵ¤ਖ ਕੇਸਾਂ ਵਿਚ ਉਸ ਉਪਰ 12 ਹੋਰ ਕੇਸ ਦਰਜ ਹੋ ਗਏ ਅਤੇ ਇਸ ਤਰ੍ਹਾਂ ਉਹ 24 ਕੇਸਾਂ ਵਿਚ ਪੁਲੀਸ ਨੂੰ ਲੋੜੀਂਦਾ ਸੀ, ਜਿਸ ਨੂੰ ਕਾਬੂ ਕਰਨ ’ਤੇ ਇਕ ਵ¤ਡੀ ਕਾਮਯਾਬੀ ਪੁਲੀਸ ਦੇ ਹ¤ਥ ਆਈ ਹੈ।