ਮਾਰਕਫੈਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਨੇ ‘ਸੋਹਣਾ ਆਮਲਾ’ ਅਤੇ ‘ਐਲੋ-ਵੇਰਾ ਜੂਸ’ ਨੂੰ ਮਾਰਕਿਟ ‘ਚ ਉਤਾਰਿਆ

670
Advertisement

ਚੰਡੀਗੜ੍ਹ 4 ਅਕਤੂਬਰ (ਵਿਸ਼ਵ ਵਾਰਤਾ) : ਮਾਰਕਫੈਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਨੇ ਅੱਜ ਮਾਰਕਫੈਡ ਦੇ ਮੁੱਖ ਦਫਤਰ ਵਿਖੇ ‘ਸੋਹਣਾ ਆਮਲਾ’ ਅਤੇ’ਐਲੋ-ਵੇਰਾ ਜੂਸ’ ਲਾਂਚ ਕੀਤਾ। ਇਸ ਮੌਕੇ ਸਮਰਾ ਨੇ ਫੂਡ ਪ੍ਰਾਸੈਸਿੰਗ ਖੇਤਰ ਵਿਚ ਮਾਰਕਫੈਡ ਦੇ ਯੋਗਦਾਨ  ਅਤੇ ਖਪਤਕਾਰਾਂ ਲਈ ਵੱਖ-ਵੱਖ ਤਰ੍ਹਾਂ ਦੇ ਨਵੇਂ ਉਤਪਾਦ ਮੁਹੱਈਆ ਕਰਾਉਣ ਦੀ ਸ਼ਲਾਘਾ ਕੀਤੀ।

ਐਮ.ਡੀ. ਮਾਰਕਫੈਡ ਅਰਸ਼ਦੀਪ ਸਿੰਘ ਥਿੰਦ ਨੇ ਦੱਸਿਆ ਕਿ ‘ਸੋਹਣਾ’ ਆਮਲਾ ਦਾ ਜੂਸ ਪੰਜਾਬ ਦੇ ਕੰਡੀ ਖੇਤਰਦੇ ਜੰਗਲਾਂ ਵਿਚ ਕੁਦਰਤੀ ਤੌਰ ‘ਤੇ ਪੈਦਾ ਹੋਏ ਆਮਲਾ ਦੇ ਦਰਖ਼ਤਾਂ ਤੋਂ ਤਿਆਰ ਕੀਤਾ ਜਾ ਗਿਆ ਹੈ ਜਿਸ ਵਿਚ ਵਿਟਾਮਿਨ ਸੀ ਦੀਮਾਤਰਾ ਵੱਧ ਪਾਈ ਜਾਂਦੀ ਹੈ। ਸ਼੍ਰੀ ਏ.ਐਸ. ਸੇਖੋਂ ਕਾਰਜਕਾਰੀ ਡਾਇਰੈਕਟਰ (ਮਾਰਕੀਟਿੰਗ) ਨੇ ਕਿਹਾ ਕਿ ਮਾਰਕਫੈਡ ਨੇ ‘ਉਨਤੀ’ਕੋਆਪਰੇਟਿਵ ਮਾਰਕੀਟਿੰਗ-ਕਮ-ਪ੍ਰਾਸੈਸਿੰਗ ਸੁਸਾਇਟੀ, ਤਲਵਾੜਾ ਤੋਂ ਐਲੋ ਵੇਰਾ ਦੇ ਜੂਸ ਦੀ ਖਰੀਦ ਕੀਤੀ ਹੈ ਅਤੇ ਸਮੱਗਰੀ ਦੀਵਰਤੋਂ ਭਾਰਤ ਸਰਕਾਰ ਦੇ ਬਾਇਓ ਤਕਨਾਲੋਜੀ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੀ ਗਈ ਹੈ। ਇਸ ਮੌਕੇ ਸ਼੍ਰੀ ਸਚਿਨਗਰਗ, ਮੈਨੇਜਰ ਕੈਨਰੀਜ਼ ਨੇ ਆਮਲਾ ਅਤੇ ਐਲੋ ਵੇਰਾ ਦੇ ਜੂਸ ਦੇ ਲਾਭਾਂ ਬਾਰੇ ਚਾਨਣਾ ਪਾਇਆ।

ਮਾਰਕਫੈਡ  ਦੇ ਕਾਰਜਕਾਰੀ ਨਿਰਦੇਸ਼ਕ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ‘ਉਨਤੀ’ ਕੋਆਪਰੇਟਿਵ ਸੁਸਾਇਟੀ ਨਾਲਕੰਡੀ ਖੇਤਰ ਦੇ 400 ਕਿਸਾਨ ਜੁੜੇ ਹੋਏ ਹਨ। ਅਪੋਲੋ, ਮੈਡੀ ਪਲਸ, ਵੈਲਨੇਸ ਫਾਰਏਵਰ ਅਤੇ ਹੈਲਥ ਕੇਅਰ ਵਰਗੀਆਂ ਨਾਮਵਰਫਾਰਮਾ ਕੰਪਨੀਆਂ ਇਸ ਸੁਸਾਇਟੀ ਤੋ ਮਾਲ ਖਰੀਦ ਰਹੀਆਂ ਹਨ। ਮਾਰਕਫੈਡ ਦੇ ਬੋਰਡ ਆਫ ਡਾਇਰੈਕਟਰਜ਼   ਸ. ਦਲਜਿੰਦਰਵੀਰ ਸਿੰਘ ਵਿਰਕ ਨੇ ਮਾਰਕਫੈਡ ਦੇ ਮਾਰਕੀਟਿੰਗ ਡਿਵੀਜ਼ਨ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਬਿਹਤਰ ਪਹੁੰਚ ਲਈ ਟੀਮਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

ਫੋਟੋ ਕੈਪਸ਼ਨ: ਮਾਰਕਫੈਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਅਤੇ ਐਮ. ਡੀ. ਮਾਰਕਫੈਡ ਅਰਸ਼ਦੀਪ ਸਿੰਘ ਥਿੰਦਚੰਡੀਗੜ੍ਹ ਵਿਖੇ ਸੋਹਣਾ ਆਮਲਾ ਅਤੇ ਐਲੋ-ਵੇਰਾ ਦੇ ਜੂਸ ਨੂੰ ਲਾਂਚ ਕਰਦੇ ਹੋਏ

Advertisement

LEAVE A REPLY

Please enter your comment!
Please enter your name here