ਮਾਮਲਾ ਸਰਪੰਚ ਵਲੋਂ ਧੱਕਾ ਕਰਨ ਦਾ – ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਨੂੰ ਇੱਕ ਮਹੀਨੇ ਵਿੱਚ ਰਿਪੋਰਟ ਭੇਜਣ ਦੇ ਆਦੇਸ਼

369
Advertisement


ਚੰਡੀਗੜ੍ਹ, 17 ਅਗਸਤ (ਵਿਸ਼ਵ ਵਾਰਤਾ) : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਟਹਿਲ ਸਿੰਘ ਪੁੱਤਰ ਸ੍ਰੀ  ਅਜੈਬ ਸਿੰਘ ਵਾਸੀ ਪਿੰਡ ਬਵਾਲੀ ਖੁੱਰਦ, ਤਹਿਸੀਲ ਖਮਾਣੋ ਜਿਲਾ ਫਤਹਿਗੜ੍ਹ ਸਾਹਿਬ ਤੋਂ ਸਿਕਾਇਤ ਪ੍ਰਾਪਤ ਹੋਈ ਸੀ ਕਿ ਉਕਤ ਪਿੰਡ ਦੇ ਸਰਪੰਚ ਲਖਵੀਰ ਸਿੰਘ ਵਲੋ’ ਉਸ ਨਾਲ ਨਜਾਇਜ ਧੱਕਾ ਕਰਨ ਅਤੇ ਪਾਰਟੀਬਾਜੀ ਕਾਰਨ ਉਸ ਦਾ ਮਕਾਨ ਢਾਇਆ ਗਿਆ। ਦਰਖਾਸਤਕਾਰ ਵਲੋ’ ਦੋਸ਼ ਲਗਾਇਆ ਗਿਆ ਕਿ ਪ੍ਰਸ਼ਾਸ਼ਨ ਵਲੋ’ ਵੀ ਸਰਪੰਚ ਦੇ ਖਿਲਾਫ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ । ਇਸ ਲਈ ਉਸ ਨੇ ਕਮਿਸ਼ਨ ਤੋ’ ਇਨਸਾਫ ਦੀ ਮੰਗ ਕੀਤੀ ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਦੱਸਿਆ ਕਿ ਕਮਿਸ਼ਨ ਵਲੋਂ ਇਸ ਪੂਰੇ ਮਾਮਲੇ ਦੀ ਪੜਤਾਲ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਵਲੋ’ ਕਰਵਾਈ ਗਈ। ਜਿੰਨਾਂ ਨੇ ਆਪਣੀ ਰਿਪੋਰਟ ਵਿੱਚ ਟਹਿਲ ਸਿੰਘ ਦੇ ਘਰ ਦੀ ਰਿਪੇਅਰ/ਨੁਕਸਾਨ ਦਾ ਅਨੁਮਾਨ 55,000/- ਰੁਪਏ ਲਗਾਇਆ ਗਿਆ।
ਸ੍ਰੀ ਬਾਘਾ ਨੇ ਦੱਸਿਆ ਕਿ ਇਸ ਪੜਤਾਲ ਰਿਪੋਰਟ ਦੀ ਘੋਖ ਕਮਿਸ਼ਨ ਵਲੋਂ ਕੀਤਗਈ ਅਤੇ ਸਹਿਮਤੀ ਦਾ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਨੂੰ ਇਸ ਰਿਪੋਰਟ ‘ਤੇ ਅਮਲ ਕਰਵਾ ਕੇ ਇੱਕ ਮਹੀਨੇ ਵਿੱਚ ਕਮਿਸ਼ਨ ਸੂਚਿਤ ਨੂੰ ਕਰਨ।

Advertisement

LEAVE A REPLY

Please enter your comment!
Please enter your name here