ਮਾਨ ਸਰਕਾਰ ਰੋਜ਼ਗਾਰ ਦੇਣ ਵਾਲੀ ਹੈ ਨਾ ਕਿ ਖੋਹਣ ਵਾਲੀ: ਡਾ. ਸੰਨੀ ਆਹਲੂਵਾਲੀਆ
ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ) ਪੰਜਾਬ ਸਰਕਾਰ ਵੱਲੋਂ ਸੂਬੇ ’ਚ ਚੱਲਦੀਆਂ ਜੁਗਾੜੂ ਰੇਹੜੀਆਂ ਹਟਾਉਣ ਦਾ ਫ਼ੈਸਲਾ ਵਾਪਸ ਲੈਣ ਦਾ ਸਵਾਗਤ ਕਰਦਿਆਂ ‘ਆਪ’ ਬੁਲਾਰੇ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਮਾਨ ਸਰਾਕਰ ਰੋਜ਼ਗਾਰ ਦੇਣ ਵਾਲੀ ਹੈ, ਨਾ ਕਿ ਲੋਕਾਂ ਦਾ ਰੋਜ਼ਗਾਰ ਖੋਹਣ ਵਾਲੀ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਜੁਗਾੜੂ ਰੇਹੜੀਆਂ ਹਟਾਉਣ ਦੇ ਆਦੇਸ਼ ਦਿੱਤੇ ਗਏ ਸਨ, ਪਰ ਜਾਣਕਾਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਆਦੇਸ਼ ਤੁਰੰਤ ਵਾਪਸ ਲੈਣ ਲਈ ਅਧਿਕਾਰੀਆਂ ਨੂੰ ਹੁਕਮ ਕੀਤੇ ਸਨ। ਹੁਣ ਪੰਜਾਬ ’ਚ ਜੁਗਾੜੂ ਰੇਹੜੀ ਚਲਾਉਣ ਦੀ ਇਜਾਜਤ ਹੋਵੇਗੀ ਤਾਂ ਜੋ ਗਰੀਬ ਵਿਅਕਤੀ ਆਪਣਾ ਰੋਜ਼ਗਾਰ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ। ਡਾ. ਆਹਲੂਵਾਲੀਆ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਮਾਗਮਾਂ ’ਚ ਗੁਲਦਸਤੇ ਅਤੇ ਪਾਣੀ ਦੀਆਂ ਪਲਾਸਟਿਕ ਵਾਲੀਆਂ ਬੋਤਲਾਂ ’ਤੇ ਪਾਬੰਦੀ ਲਾਉਣ ਦਾ ਵੀ ਸਵਾਗਤ ਕੀਤਾ।