ਜਲੰਧਰ (ਵਿਸ਼ਵ ਵਾਰਤਾ ) 6 ਲੋਕਾਂ ‘ਤੇ ਨਸ਼ੇ ਦੀ ਤਸਕਰੀ ਕਰਨ ਦਾ ਦੋਸ਼ ਮਾਨਹਾਨੀ ਮਾਮਲੇ ਵਿਚ ਸਾਬਕਾ ਡੀ. ਜੀ. ਪੀ. ਸ਼ਸ਼ੀਕਾਂਤ ਸ਼ੁੱਕਰਵਾਰ ਨੂੰ ਜਲੰਧਰ ਅਦਾਲਤ ਵਿਚ ਪੇਸ਼ ਹੋਏ। ਇਸ ਮਾਮਲੇ ਦੀ ਅਗਲੀ ਸੁਣਵਾਈ 15 ਜਨਵਰੀ ਨੂੰ ਹੋਵੇਗੀ। ਜਿਕਰਯੋਗ ਹੈ ਕਿ ਪ੍ਰੈੱਸ ਕਾਨਫਰੰਸ ਕੁਝ ਦੌਰਾਨ ਲੋਕਾਂ ਤੇ ਨਸ਼ੇ ਦੀ ਤਸਕਰੀ ਕਰਨ ਦਾ ਦੋਸ਼ ਲਾਏ ਸਨ ਇਨ੍ਹਾਂ ਵਿਚ ਜਲੰਧਰ ਦੇ ਭਾਜਪਾ ਆਗੂ ਸ਼ੇਖਰ ਉਰਫ ਜਿੰਮੀ ਕਾਲੀਆ ਦਾ ਨਾਮ ਵੀ ਸ਼ਾਮਲ ਸੀ।ਜਿਸਤੋ ਬਾਅਦ ਉਹਨਾਂ ਅਦਾਲਤ ਵਿਚ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ ਓਹਨਾ ਦਾ ਕਹਿਣਾ ਸੀ ਕੇ ਸਾਬਕਾ ਡੀ. ਜੀ. ਪੀ. ਨੇ ਬਿਨਾਂ ਸਬੂਤਾਂ ਦੇ ਉਸ ‘ਤੇ ਝੂਠੇ ਦੋਸ਼ ਲਗਾਏ ਸਨ।