– ਇਕੋ ਦਿਨ 1216 ਬੋਤਲਾਂ ਕੀਤੀਆਂ ਬਰਾਮਦ, ਇਕ ਟਰੈਕਟਰ—ਟਰਾਲੀ ਤੇ ਇਕ ਮਾਰੂਤੀ ਕਾਰ ਦੀ ਬਰਾਮਦਗੀ
ਮਾਨਸਾ, 13 ਸਤੰਬਰ (ਵਿਸ਼ਵ ਵਾਰਤਾ)- ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਮੈਦਾਨ ਭਖਣ ਦੇ ਨਾਲ—ਨਾਲ ਹਰਿਆਣਾ *ਚੋਂ ਦੇਸੀ ਸ਼ਰਾਬ ਦੀ ਆਮਦ ਦਿਨੋ—ਦਿਨ ਵੱਧਣ ਲੱਗੀ ਹੈ, ਜਿਸ *ਤੇ ਮਾਨਸਾ ਪੁਲੀਸ ਵੱਲੋਂ ਪਹਿਰੇਦਾਰੀ ਕਰਦਿਆਂ ਅੱਜ ਇਕ ਟਰੈਕਟਰ—ਟਰਾਲੀ ਵਿਚੋਂ 92 ਡੱਬੇ ਸ਼ਰਾਬ ਦੇ ਬਰਾਮਦ ਕੀਤੇ ਗਏ ਹਨ। ਪੁਲੀਸ ਵੱਲੋਂ ਇਹ ਬਰਾਮਦਗੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਅੱਜ ਤੱਕ ਦੀ ਸਭ ਤੋਂ ਵੱਡੀ ਦੱਸੀ ਜਾਂਦੀ ਹੈ, ਜਿਸ ਤੋਂ ਬਾਅਦ ਮਾਨਸਾ ਪੁਲੀਸ ਨੇ ਹਰਿਆਣਾ ਦੀ ਹੱਦ ਨੂੰ ਬਕਾਇਦਾ ਰੂਪ *ਚ ਸੀਲ ਕਰਨ ਦਾ ਅਹਿਮ ਨਿਰਣਾ ਲਏ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇੰਚਾਰਜ ਸੀਆਈਏ ਸਟਾਫ ਇੰਸਪੈਕਟਰ ਅੰਗਰੇਜ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਵਲੋਂ ਗਸ਼ਤ ਦੌਰਾਨ ਬੋਹਾ ਦੀ ਹੱਦ *ਤੇ ਟਰੈਕਟਰ—ਟਰਾਲੀ ਉਪਰ ਆ ਰਹੇ ਵਿਆਕਤੀ ਨੂੰ ਸ਼¤ਕ ਦੇ ਆਧਾਰ ਤੇ ਰੋੋਕਕੇ ਤਲਾਸ਼ੀ ਕਰਨ ਉਪਰੰਤ ਟਰਾਲੀ ਵਿਚੋੋ ਕੁਲ 92 ਡਬੇ (54 ਡ¤ਬੇ ਸ਼ਰਾਬ ਠੇਕਾ ਦੇਸੀ ਮਾਰਕਾ ਹੀਰ (ਹਰਿਆਣਾ) ਅਤੇ 38 ਡ¤ਬੇ ਸ਼ਰਾਬ ਠੇਕਾ ਦੇਸੀ ਮਾਰਕਾ ਸੌੌਕੀਨ) ਕੁ¤ਲ 1104 ਬੋੋਤਲਾਂ ਸ਼ਰਾਬ ਠੇਕਾ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਦੋੋਸ਼ੀ ਗੁਰਦੀਪ ਸਿੰਘ ਵਾਸੀ ਹਜਰਾਵਾਂ, ਜ਼ਿਲ੍ਹਾ ਫਤਿਹਾਬਾਦ (ਹਰਿਆਣਾ) ਨੂੰ ਮੋੌਕੇ *ਤੇ ਕਾਬੂ ਕਰਕੇ ਉਸਦੇ ਵਿਰੁ¤ਧ ਥਾਣਾ ਬੋੋਹਾ ਵਿਖੇ ਮੁਕੱਦਮਾ ਦਰਜ਼ ਕਰਵਾਕੇ ਟਰੈਕਟਰ—ਟਰਾਲੀ ਨੂੰ ਕਬਜੇ ਵਿ¤ਚ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਇਕ ਵੱਖਰੇ ਮਾਮਲੇ ਵਿਚ ਥਾਣਾ ਸਿਟੀ—2 ਮਾਨਸਾ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਵਲੋਂ ਜੋੋਨੀ ਕੁਮਾਰ ਵਾਸੀ ਵਾਰਡ ਨੰਬਰ 15 ਮਾਨਸਾ ਨੂੰ ਕਾਬੂ ਕਰਕੇ ਉਸ ਪਾਸੋੋ 30 ਬੋੋਤਲਾਂ ਸ਼ਰਾਬ ਠੇੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀਆ ਗਈਆ, ਜਿਸ ਦੇ ਵਿਰੁਧ ਮੁਕੱਦਮਾ ਥਾਣਾ ਸਿਟੀ—2 ਵਿਖੇ ਦਰਜ਼ ਕਰਵਾਇਆ ਗਿਆ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਝੁਨੀਰ ਦੇ ਪੁਲੀਸ ਮੁਲਾਜ਼ਮਾ ਵ¤ਲੋੋ ਨਾਕਾਬੰਦੀ ਦੌਰਾਨ ਜਗਤਾਰ ਸਿੰਘ ਵਾਸੀ ਸਾਹਨੇਵਾਲ ਨੂੰ ਕਾਰ ਸਮੇਤ ਕਾਬੂ ਕਰਕੇ ਉਸ ਪਾਸੋੋਂ 60 ਬੋੋਤਲਾ ਸ਼ਰਾਬ ਠੇੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕੀਤੀਆ ਗਈਆ ਅਤੇ ਇਕ ਮਾਰੂਤੀ ਕਾਰ ਨੂੰ ਕਬਜੇ ਵਿਚ ਲੈਕੇ ਉਸ ਵਿਰੁ¤ਧ ਮੁਕਦਮਾ ਥਾਣਾ ਝੁਨੀਰ ਵਿਖੇ ਦਰਜ਼ ਕੀਤਾ ਗਿਆ।
ਐਸ.ਐਸ.ਪੀ. ਨੇ ਦੱਸਿਆ ਕਿ ਥਾਣਾ ਸਿਟੀ—1 ਦੇ ਪੁਲੀਸ ਮੁਲਾਜ਼ਮਾਂ ਵ¤ਲੋੋ ਰੇਡ ਕਰਨ *ਤੇ ਜੋੋਗਿੰਦਰ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸ ਪਾਸੋੋਂ 15 ਬੋੋਤਲਾ ਸ਼ਰਾਬ ਠੇੇਕਾ ਦੇਸੀ ਮਾਰਕਾ ਸਹਿਨਾਈ (ਹਰਿਆਣਾ) ਬਰਾਮਦ ਕਰਕੇ ਉਸ ਵਿਰੁ¤ਧ ਮੁਕ¤ਦਮਾ ਥਾਣਾ ਸਿਟੀ—1 ਵਿਖੇ ਦਰਜ਼ ਕੀਤਾ ਗਿਆ।
ਇਸੇ ਤਰ੍ਹਾਂ ਲੇੇਡੀ ਫੋੋਰਸ ਦੀ ਮ¤ਦਦ ਨਾਲ ਚਰਨਜੀਤ ਕੌੌਰ ਵਾਸੀ ਜਵਾਹਰਕੇ ਨੂੰ ਕਾਬੂ ਕਰਕੇ ਉਸ ਪਾਸੋੋ ਸ¤ਤ ਬੋੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸੌੌਕੀਨ (ਹਰਿਆਣਾ) ਬਰਾਮਦ ਕੀਤੀਆਂ ਗਈਆ, ਜਿਸਦੇ ਵਿਰੁ¤ਧ ਮੁਕਦਮਾ ਥਾਣਾ ਸਿਟੀ—1 ਵਿਖੇ ਦਰਜ਼ ਰਜਿਸਟਰ ਕੀਤਾ ਗਿਆ ਹੈ।
ਫੋਟੋ ਕੈਪਸ਼ਨ: 92 ਡੱਬੇ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ਇਕ ਵਿਅਕਤੀ ਮਾਨਸਾ ਪੁਲੀਸ ਪਾਰਟੀ ਨਾਲ। ਫੋਟੋ: ਵਿਸ਼ਵ ਵਾਰਤਾ