-ਸੱਟੇ ਦਾ ਕਾਰੋਬਾਰ ਫਰੀਦਾਬਾਦ, ਗਾਜੀਆਬਾਦ, ਦਿਸਾਬਰ ਅਤੇ ਅੰਬਾਲਾ ਰਾਹੀਂ ਹੋਣ ਦਾ ਦਾਅਵਾ
ਮਾਨਸਾ, 6 ਸਤੰਬਰ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਨੇ ਬੈਂਕਾਂ ਦੇ ਖਾਤਿਆਂ ਜਰੀਏ ਦੜਾ ਸੱਟਾ ਲਗਵਾਕੇ ਲੋਕਾਂ ਨਾਲ ਧੋਖਾਧੜੀ ਕਰਕੇ ਲੱਖਾਂ ਰੁਪਏ ਵਟੋਰਨ ਵਾਲੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲੈਣ ਦਾ ਦਾਅਵਾ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਪੁਰਾਤਨ ਪਰਚੀਆਂ ਵਾਲੇ ਸੱਟੇ ਦੇ ਸਟਾਇਲ ਨੂੰ ਤਿਆਗਕੇ ਨਵੇਂ ਆਧੁਨਿਕ ਢੰਗ ਨਾਲ ਸੱਟੇ ਨੂੰ ਲਾਉਂਦੇ ਸਨ ਅਤੇ ਇਸ ਸੱਟੇ ਦਾ ਸਭ ਤੋਂ ਵੱਧ ਸ਼ਿਕਾਰ ਨੌਜਵਾਨ ਪੀੜ੍ਹੀ ਦੇ ਕੰਪਿਊਟਰ ਦਾ ਗਿਆਨ ਰੱਖਣ ਵਾਲੇ ਹੁੰਦੇ ਸਨ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ ਦੇ ਨਿਰਦੇਸ਼ਾਂ ਤਹਿਤ ਲਾਟਰੀ ਦੀ ਆੜ੍ਹ ਵਿਚ ਕੰਪਿਊਟਰ ਅਤੇ ਮੋਬਾਇਲ ਫੋਨਾਂ *ਤੇ ਦੜਾ ਸਟਾ ਲਗਵਾਕੇ ਲੋਕਾਂ ਨਾਲ ਧੋਖਾ ਧੜੀ ਕਰਕੇ ਪੈਸੇ ਬਟੋਰਨ ਵਾਲੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਇਸ ਧੰਦੇ ਨਾਲ ਜੁੜੇ ਲੋਕਾਂ ਦੇ ਭਾਅ ਦੀ ਬਣ ਗਈ ਹੈ। ਅਜਿਹਾ ਗੋਰਖ ਧੰਦਾ ਕਰਨ ਵਾਲੇ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਪੁਲੀਸ ਏਨੀ ਬਾਰੀਕੀ ਵਿਚ ਜਾਕੇ ਉਨ੍ਹਾਂ ਦੀ ਪੈੜ ਨੱਪ ਲਵੇਗੀ।
ਮਾਨਸਾ ਦੇ ਉਪ ਕਪਤਾਨ ਪੁਲੀਸ (ਡੀ.ਐਸ.ਪੀ.) ਸਿਮਰਨਜੀਤ ਸਿੰਘ ਲੰਗ ਨੇ ਦੱਸਿਆ ਕਿ ਮੁੱਖ ਥਾਣਾ ਅਫਸਰ ਅਮਨਦੀਪ ਸਿੰਘ ਵਲੋਂ ਕਾਰਵਾਈ ਕਰਦਿਆਂ ਲਾਟਰੀ ਦੀ ਆੜ੍ਹ ਵਿਚ ਦੜੇ ਸ¤ਟੇ ਦਾ ਧੰਦਾ ਕਰਨ ਵਾਲੇ ਅਮ੍ਰਿਤਪਾਲ ਉਰਫ਼ ਟੋਨੀ, ਪ੍ਰਿµਸ ਕੁਮਾਰ, ਸੋਨੂੰ ਗੋਇਲ ਵਾਸੀ ਰੰਗੀਲਾ ਸਟਰੀਟ ਵਾਰਡ ਨµ. 8 ਦੇ ਖਿਲਾਫ਼ 420 ਆਈ.ਪੀ.ਸੀ., 13ਏ—3—67 ਗੈਬਲਿੰਗ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਹੈ। ਉਕਤ ਮੁਜ਼ਰਮਾਂ ਪਾਸੋਂ 1 ਲੈਪਟਾਪ ਅਤੇ 5 ਮੋਬਾਇਲ ਫੋਨ ਬਰਾਮਦ ਕੀਤੇ ਹਨ।
ਸ੍ਰੀ ਲੰਗ ਨੇ ਦ¤ਸਿਆ ਕਿ ਇਨ੍ਹਾਂ ਦੋਸ਼ੀਆਂ ਦਾ ਲ¤ਖਾਂ ਰੁਪਏ ਦਾ ਸ¤ਟੇ ਦਾ ਕਾਰੋਬਾਰ ਬੈਂਕਾਂ ਦੇ ਖਾਤਿਆਂ ਦੁਆਰਾ ਕੀਤਾ ਜਾਂਦਾ ਹੈ ਅਤੇ ਲੋਕ ਆਪ ਹੀ ਪਰਚੀਆਂ ਦੇਕੇ ਅਤੇ ਲੈਪਟਾਪ, ਮੋਬਾਇਲ ਫੋਨਾਂ ਰਾਹੀਂ ਆਨਲਾਈਨ ਭੋਲੇ—ਭਾਲੇ ਲੋਕਾਂ ਨੂੰ ਵ¤ਧ ਪੈਸੇ ਦੇਣ ਦਾ ਲਾਲਚ ਦੇਕੇ ਉਨ੍ਹਾਂ ਪਾਸੋਂ ਮੋਟੇ ਪੈਸੇ ਬਟੋਰਦੇ ਸਨ। ਉਨ੍ਹਾਂ ਦ¤ਸਿਆ ਕਿ ਕਾਬੂ ਕੀਤੇ ਮੁਜ਼ਰਮਾਂ ਪਾਸੋਂ ਪੁ¤ਛਗਿ¤ਛ ਕਰਨ ਉਪਰµਤ ਪਤਾ ਲ¤ਗਾ ਹੈ ਕਿ ਇਹ ਵਿਅਕਤੀ ਸ¤ਟੇ ਦਾ ਕਾਰੋਬਾਰ ਫਰੀਦਾਬਾਦ, ਗਾਜੀਆਬਾਦ ਅਤੇ ਦਿਸਾਬਰ, ਅਤੇ ਅੰਬਾਲਾ ਜਿਹੇ ਸ¤ਟਾ ਬਾਜ਼ਾਰਾਂ ਨਾਲ ਵੀ ਲਿµਕ ਸਨ। ਉਨ੍ਹਾਂ ਦੱਸਿਆ ਕਿ ਇਹ ਲੋਕ ਮੋਬਾਇਲ ਫੋਨ ਦੇ ਮੈਸੇਜ਼ ਰਾਹੀਂ ਸੱਟਾ ਲਾਉਂਦੇ ਸਨ ਅਤੇ ਉਸ ਸਬੰਧੀ ਭੁਗਤਾਨ ਅਤੇ ਲੈਣ—ਦੇਣ ਬੈਂਕਾਂ ਦੇ ਖਾਤਿਆਂ ਰਾਹੀਂ ਆਨਲਾਈਨ ਕਰਦੇ ਸਨ।
ਉਨ੍ਹਾਂ ਦ¤ਸਿਆ ਕਿ ਇਨ੍ਹਾਂ ਦੋਸ਼ੀਆਂ ਪਾਸੋਂ ਵਡੇ ਪਧਰ *ਤੇ ਸ¤ਟਾ ਕਾਲਾ ਬਾਜ਼ਾਰ ਚਲਾਉਣ ਵਾਲਿਆਂ ਸਬµਧੀ ਅਹਿਮ ਖੁਲਾਸੇ ਹੋਣ ਦੀ ਸµਭਾਵਨਾ ਹੈ ਅਤੇ ਪੁਲੀਸ ਇਸ ਮਾਮਲੇ ਸਬੰਧੀ ਪੜਤਾਲ ਵਿਚ ਲੱਗ ਗਈ ਹੈ, ਜਦੋਂ ਕਿ ਕਈ ਹੋਰਾਂ ਦੇ ਇਸ ਮਾਮਲੇ ਵਿਚ ਕਸੂਰਵਾਰ ਹੋਣ ਸਬੰਧੀ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।
ਫੋਟੋ ਕੈਪਸ਼ਨ: ਆਧੁਨਿਕ ਢੰਗ ਨਾਲ ਸੱਟਾ ਲਵਾਉਣ ਵਾਲੇ ਕਾਬੂ ਕੀਤੇ ਵਿਅਕਤੀ ਮਾਨਸਾ ਪੁਲੀਸ ਦੇ ਅਧਿਕਾਰੀਆਂ ਨਾਲ। ਫੋਟੋ: ਵਿਸ਼ਵ ਵਾਰਤਾ