ਮਾਨਸਾ, 14 ਅਗਸਤ (ਵਿਸ਼ਵ ਵਾਰਤਾ)-ਤਾਮਕੋਟ ਸਥਿਤ ਮਾਨਸਾ ਦੀ ਜਿਲ੍ਹਾ ਜੇਲ੍ਹ ਅੱਦਰ ਇੱਕ ਕੈਦੀ ਨੇ ਕੋਈ ਜ਼ਹਿਰੀਲੀ ਚੀਜ ਨਿਗਲ ਲਈ ਹੈ, ਜਿਸ ƒ ਗੱਭੀਰ ਹਾਲਤ ਵਿਚ ਜੇਲ੍ਹ ਤੋਂ ਬਾਹਰ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਇਆ ਗਿਆ, ਜਿਸ ਨੂੰ ਅੱਜ ਦੇਰ ਸ਼ਾਮ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ| ਹਾਲੇ ਤੱਕ ਉਸ ਦੀ ਸਿਹਤ ਨਾ੦ੁਕ ਬਣੀ ਹੋਈ ਹੈ| ਉਸ ਨੇ ਇਹ ਸ਼ਹਿਰ ਕਿਉਂ ਨਿਗਲਿਆ, ਇਸ ਦਾ ਹਾਲੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਅਤੇ ਜੇਲ੍ਹ ਵਿਚ ਇਹ ਜਹਿਰ ਕਿਸ ਸਥਿਤੀ ਵਿਚ ਚਲੀ ਗਈ, ਇਹ ਮਾਮਲਾ ਵੀ ਅਜੇ ਤੱਕ ਸਭ ਤੋਂ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ| ਕੈਦੀ ਵੱਲੋਂ ਜਹਿਰ ਨਿਗਲਣ ਦੇ ਇਸ ਮਾਮਲੇ ਨੂੰ ਲੈਕੇ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ|
ਪ੍ਰਾਪਤ ਕੀਤੇ ਵੇਰਵਿਆਂ ਅਨੁਸਾਰ ਜਿਲ੍ਹਾ ਜੇਲ੍ਹ ਮਾਨਸਾ ਵਿਚ 20 ਸਾਲ ਦੀ ਸਜ਼ਾ ਭੁਗਤ ਰਹੇ ਜਿਲ੍ਹਾ ਬਠਿੱਡਾ ਦੇ ਪਿੱਡ ਧੱਨ ਸਿੱਘ ਖਾਨਾ ਦੇ ਵਾਸੀ ਕੈਦੀ ਗੁਰਮੇਲ ਸਿੱਘ ਪੁੱਤਰ ਆਤਮਾ ਸਿੱਘ ਨੇ ਜੇਲ੍ਹ ਵਿਚ ਹੀ ਕੋਈ ੦ਹਿਰੀਲੀ ਚੀਜ ਨਿਗਲ ਲਈ| ਜੇਲ੍ਹ ਹਸਪਤਾਲ ਤੋਂ ਬਾਅਦ ਉਸ ਨੂੰ ਤੁਰੰਤ ਸਿਵਲ ਹਸਪਤਾਲ ਮਾਨਸਾ ਲਈ ਰੈਫਰ ਕਰ ਦਿੱਤਾ ਗਿਆ, ਜਿਥੇ ਉਹ ਬੀਤੀ ਦੇਰ ਰਾਤ ਤੋਂ ਨਾਜੁਕ ਸਥਿਤੀ ਵਿਚ ਦਾਖਲ ਹੈ, ਪਰ ਅੱਜ ਦੇਰ ੍ਹਾਮ ਉਸ ਦੀ ਗੰਭੀਰ ਹਾਲਤ ਦੇਖਦਿਆਂ ਉਸ ਨੂੰ ਰੈਫਰ ਕੀਤਾ ਗਿਆ ਹੈ|
ਡਾ. ਰਵਦੀਪ ਸਿੱਘ ਨੇ ਦੱਸਿਆ ਕਿ ਉਸ ਦੀ ਹਾਲਤ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ, ਉਸ ਨੂੰ 24 ਘੱਟੇ ਲਈ ਨਿਗਰਾਨੀ ਹੇਠ ਲਈ ਰੱਖਿਆ ਹੋਇਆ ਹੈ, ਹਾਲਾਂਕਿ ਪੁਲੀਸ ਅਧਿਕਾਰੀ ਇਸ ਸਬੱਧੀ ਕੁਝ ਵੀ ਨਹੀਂ ਦੱਸ ਰਹੇ, ਪਰ ਕੈਦੀ ਦੀ ਹਾਲਤ ਲੈਕੇ ਉਸ ਦੀ ਚਿੱਤਾ ਸਤਾ ਰਹੀ ਹੈ|
ਜੇਲ੍ਹ ਦੇ ਡਾ. ਅਰ੍ਹਦੀਪ ਸਿੱਘ ਦਾ ਕਹਿਣਾ ਹੈ ਕਿ ਕੈਦੀ ਗੁਰਮੇਲ ਸਿੱਘ ਨੇ ਜੇਲ੍ਹ ਵਿਚ ਹੀ ਕੋਈ ੦ਹਿਰੀਲੀ ਚੀਜ ਖਾ ਲਈ, ਜਿਸ ਤੋਂ ਬਾਅਦ ਵਿਚ ਮਾਨਸਾ ਹਸਪਤਾਲ ਭੇਜ ਦਿੱਤਾ ਗਿਆ ਸੀ|
ਵੈਸੇ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਇਸ ਕੈਦੀ ਵੱਲੋਂ ਬਾਥਰੂਮ ਦੀਆਂ ਟਾਇਲਾਂ ਸਾਫ ਕਰਨ ਲਈ ਵਰਤਿਆ ਜਾਂਦਾ ਤੇਜਾਬ ਪੀ ਲਿਆ ਹੈ, ਜਿਸ ਤੋਂ ਬਾਅਦ ਉਸ ਨੂੰ ਉਲਟੀਆਂ ਲੱਗ ਗਈਆਂ| ਜੇਲ੍ਹ ਪ੍ਰ੍ਹਾ੍ਹਨ ਨੇ ਉਸ ਦੇ ਪਰਿਵਾਰ ਨੂੰ ਬਕਾਇਦਾ ਤੌਰ *ਤੇ ਜਾਣਕਾਰੀ ਦਿੱਤੀ ਗਈ ਹੈ| ਉਂਝ ਡਾਕਟਰਾਂ ਵੱਲੋਂ ਉਸ ਦੁਆਰਾ ਨਿਗਲਣ ਵਾਲੀ ਕਿਸੇ ਜਹਿਰੀਲੀ ਵਸਤੂ ਦਾ ਅਜੇ ਤੱਕ ਕੋਈ ਜਿਕਰ ਨਹੀਂ ਕੀਤਾ ਹੈ|
ਜੇਲ੍ਹ ਸੁਪਰਡੈਂਟ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਮੇਲ ਸਿੰਘ, ਜੋ ਜੇਲ੍ਹ ਵਿਚ ਨੰਬਰਦਾਰ ਹੈ, ਨੇ ਬਾਕੀ ਕੈਦੀਆਂ ਨੂੰ ਬੈਰਕੋ ਵਿਚ ਜਾਣ ਲਈ ਕਹਿ ਰਿਹਾ ਸੀ ਅਤੇ ਅਚਾਨਕ ਹੀ ਉਸ ਨੇ ਮੁਨ੍ਹੀ ਨੂੰ ਆਕੇ ਜਾਣਕਾਰੀ ਦਿੱਤੀ ਕਿ ਉਸ ਨੇ ਕੋਈ ਜਹਿਰੀ ਵਸਤੂ ਨਿਗਲ ਲਈ ਹੈ, ਜਿਸ ਤੋਂ ਬਾਅਦ ਜੇਲ੍ਹ ਡਾਕਟਰ ਨੇ ਤੁਰੰਤ ਉਸ ਦੀ ਮੁੱਢਲੀ ਸਹਾਇਤਾ ਆਰੰਭ ਕਰ ਦਿੱਤੀ ਅਤੇ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ|
ਫੋਟੋ ਕੈਪਸ਼ਨ : ਮਾਨਸਾ ਦੇ ਸਿਵਲ ਹਸਪਤਾਲ ਵਿਚ ਦਾਖਲ ਕੈਦੀ ਗੁਰਮੇਲ ਸਿੰਘ ਅਤੇ ਉਸ ਦੀ ਸੁਰੱਖਿਆ ਤਾਇਨਾਤ ਬੈਠੇ ਪੁਲੀਸ ਮੁਲਾਜਮ|(ਫੋਟੋ ਵਿਸ਼ਵ ਵਾਰਤਾ)
PUNJAB ਆਰਟਸ ਕੌਂਸਲ ਵੱਲੋਂ ‘ਬਹੁ-ਸਥਾਨੀ ਨੈੱਟਵਰਕ ਚੇਤਨਾ ਅਤੇ ਪੰਜਾਬੀ ਭਾਸ਼ਾ’ ‘ਤੇ ਇਕ-ਰੋਜ਼ਾ ਸੈਮੀਨਾਰ ਕੱਲ੍ਹ ਨੂੰ
PUNJAB ਆਰਟਸ ਕੌਂਸਲ ਵੱਲੋਂ 'ਬਹੁ-ਸਥਾਨੀ ਨੈੱਟਵਰਕ ਚੇਤਨਾ ਅਤੇ ਪੰਜਾਬੀ ਭਾਸ਼ਾ' 'ਤੇ ਇਕ-ਰੋਜ਼ਾ ਸੈਮੀਨਾਰ ਕੱਲ੍ਹ ਨੂੰ ਚੰਡੀਗੜ੍ਹ, 10ਨਵੰਬਰ(ਵਿਸ਼ਵ ਵਾਰਤਾ) ਪੰਜਾਬ ਆਰਟਸ...