ਬੁਢਲਾਡਾ 2 ਮਈ (ਵਿਸ਼ਵ ਵਾਰਤਾ ): ਤਬਲੀਗੀ ਜਮਾਤ ਨਾਲ ਸਬੰਧਿਤ 7 ਜਮਾਤੀਆਂ ਸਮੇਤ 13 ਵਿਅਕਤੀਆਂ ਦੀ ਰਿਪੋਰਟ ਪੋਜਟਿਵ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਲਗਾਤਾਰ ਡੋਰ ਟੂ ਡੋਰ ਜਾ ਕੇ ਸੈਂਪਲ ਲਏ ਜਾ ਰਹੇ ਹਨ। ਜਿਸ ਤਹਿਤ ਹੁਣ ਤੱਕ ਲਏ ਗਏ ਸੈਂਪਲ ਨੈਗੇਟਿਵ ਆਏ ਹਨ ਪਰ ਨਾਦੇੜ ਸਾਹਿਬ ਤੋਂ ਆਏ 12 ਸ਼ਰਧਾਲੂਆਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ 9 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਜ਼ਿਲ੍ਹੇ ਦੇ ਪਿੰਡ ਕਣਕਵਾਲ ਚਹਿਲਾਂ(ਬੁਢਲਾਡਾ) ਤੋਂ ਪਤੀ ਪਤਨੀ ਸਮੇਤ ਅਤਲਾ ਕਲਾਂ(ਭੀਖੀ) ਦੇ ਇੱਕ ਵਿਅਕਤੀ ਦੀ ਰਿਪੋਰਟ ਪਾਜ਼ਟਿਵ ਆਈ ਹੈ । ਜਿਸ ਨਾਲ ਹੁਣ ਤੱਕ ਮਾਨਸਾ ਜ਼ਿਲ੍ਹੇ ਵਿੱਚ ਕਰੋਨਾ ਪੋਜ਼ਟਿਵ ਕੇਸਾਂ ਦੀ ਗਿਣਤੀ 16 ਹੋ ਗਈ ਹੈ ਅਤੇ ਦੋ ਔਰਤਾਂ ਅਤੇ ਦੋ ਮਰਦ ਜੋ ਪਹਿਲਾਂ ਹੀ ਕਰੋਨਾ ਮਹਾਂਮਾਰੀ ਨੂੰ ਮਾਤ ਦੇ ਕੇ ਠੀਕ ਹੋ ਕੇ ਵਾਪਸ ਘਰ ਪਰਤ ਆਏ ਹਨ।
Chandigarh : 22 ਸਾਲਾ ਲੜਕੀ ਹੋਈ ਲਾਪਤਾ ; ਮਾਪੇ ਪ੍ਰੇਸ਼ਾਨ
Chandigarh : 22 ਸਾਲਾ ਲੜਕੀ ਹੋਈ ਲਾਪਤਾ ; ਮਾਪੇ ਪ੍ਰੇਸ਼ਾਨ ਪੁਲਿਸ ਨੇ ਰਿਪੋਰਟ ਦਰਜ ਕਰਕੇ ਭਾਲ਼ ਕੀਤੀ ਸ਼ੁਰੂ ਲੱਭਣ ਵਾਲੇ...