ਮਾਨਸਾ ਜ਼ਿਲ੍ਹੇ ਦੇ ਬੱਸ ਅਪਰੇਟਰਾਂ ਵਲੋਂ 26 ਮਾਰਚ ਦੇ ਬੰਦ ਦੀ ਹਮਾਇਤ
ਮਾਨਸਾ 24 ਮਾਰਚ (ਵਿਸ਼ਵ ਵਾਰਤਾ)-:ਸੰਯੁਕਤ ਕਿਸਾਨ ਮੋਰਚਾ ਵਲੋਂ ਕਾਲੇ ਖੇਤੀ ਕਾਨੂੰਨਾਂ ਖਿਲਾਫ਼ 26 ਮਾਰਚ ਦੇ ਦਿੱਤੇ ਭਾਰਤ ਬੰਦ ਦੀ ਹਮਾਇਤ ਮਾਨਸਾ ਜ਼ਿਲ੍ਹੇ ਦੇ ਬੱਸ ਅਪਰੇਟਰਾਂ ਵਲੋਂ ਕਰਨ ਦਾ ਐਲਾਨ ਕੀਤਾ ਗਿਆ ਹੈ।
ਜ਼ਿਲ੍ਹਾ ਪ੍ਰਾਈਵੇਟ ਬੱਸ ਅਪਰੇਟਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਦੀ ਹਮਾਇਤ ਲਈ 26 ਮਾਰਚ ਨੂੰ ਜ਼ਿਲ੍ਹੇ ਭਰ ਵਿੱਚ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਹਰ ਤਰਾਂ ਨਾਲ 32 ਕਿਸਾਨ ਜਥੇਬੰਦੀਆਂ ਦੇ ਨਾਲ ਖੜੀ ਹੈ।