ਮਾਨਸਾ, 7 ਜਨਵਰੀ (ਵਿਸ਼ਵ ਵਾਰਤਾ )-ਪੰਜਾਬ ਸਰਕਾਰ ਕਰਜ਼ਾ ਮੁਆਫੀ ਸਮਾਗਮ ਚ ਅਜੇ ਮਾਨਸਾ ਪੁਲਿਸ ਨੇ ਵਿਰੋਧ ਕਰ ਰਹੇ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਸ ਤੋਂ ਪਹਿਲਾ ਇਹ ਕਿਸਾਨ ਪੰਜਾਬ ਸਰਕਾਰ ਦੇ ਵਿਰੋਧ ਚ ਨਾਅਰੇਬਾਜ਼ੀ ਕਰ ਰਹੇ ਸਨ।ਦੂਜੇ ਪਾਸੇ ਮਾਨਸਾ ‘ਚ ਹੀ ਆਮ ਆਦਮੀ ਪਾਰਟੀ ਵਲੋਂ ਕੈਪਟਨ ਅਮਰਿੰਦਰ ਦੀ ਸਰਕਾਰ ਖਿਲਾਫ ਨਾਰੇਬਾਜੀ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾ ਕਿਸਾਨਾਂ ਲਈ ਜੋ ਵਾਅਦੇ ਕੀਤੇ ਸਨ ਉਸ ਵਿਚ ਸਾਰੇ ਕਿਸਾਨਾਂ ਦਾ ਕਰਜਾ ਮੁਆਫ ਕਰਨ ਦੀ ਗੱਲ ਕਹੀ ਸੀ ਪਰ ਹੁਣ ਕੇਵਲ ਕੁਝ ਕ ਕਿਸਾਨਾਂ ਦਾ ਕਰਜਾ ਮੁਆਫ ਕਰਕੇ ਸਰਕਾਰ ਖਾਨਾ ਪੂਰਤੀ ਕਰ ਰਹੀ ਹੈ।
Chandigarh : 22 ਸਾਲਾ ਲੜਕੀ ਹੋਈ ਲਾਪਤਾ ; ਮਾਪੇ ਪ੍ਰੇਸ਼ਾਨ
Chandigarh : 22 ਸਾਲਾ ਲੜਕੀ ਹੋਈ ਲਾਪਤਾ ; ਮਾਪੇ ਪ੍ਰੇਸ਼ਾਨ ਪੁਲਿਸ ਨੇ ਰਿਪੋਰਟ ਦਰਜ ਕਰਕੇ ਭਾਲ਼ ਕੀਤੀ ਸ਼ੁਰੂ ਲੱਭਣ ਵਾਲੇ...