ਮਾਨਸਾ, 12 ਮਾਰਚ (ਵਿਸ਼ਵ ਵਾਰਤਾ) – ਮਾਨਸਾ ਦੇ ਪਿੰਡ ਰਾਏਪੁਰ ਦੇ ਨੌਜਵਾਨ ਕਿਸਾਨ ਸੁਖਪ੍ਰੀਤ ਸਿੰਘ ਵਲੋਂ ਆਰਥਿਕ ਤੰਗੀ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ ਗਈ ਹੈ|
ਥਾਣਾ ਜੋੜਕੀਆਂ ਦੇ ਸਹਾਇਕ ਥਾਣੇਦਾਰ ਅਜੈਬ ਸਿੰਘ ਨੇ ਦਸਿਆ ਕਿ ਸੁਖਪਰੀਤ ਸਿੰਘ (27) ਪੁਤਰ ਸੋਦਾਗਰ ਸਿੰਘ ਵਾਸੀ ਰਾਏਪੁਰ ਨੇ ਆਪਣੇ ਘਰ ਵਿਚ ਕਲ ਸ਼ਾਮ ਨੂੰ ਕੀਟਨਾਸ਼ਕ ਦਵਾਈ ਪੀਕੇ ਖੁਦਕੁਸ਼ੀ ਕਰ ਲਈ ਹੈ| ਉਨ੍ਹਾਂ ਦਸਿਆ ਕਿ ਮਿਰਤਕ ਦੇ ਪਰਿਵਾਰ ਉਪਰ ਕਰੀਬ 7 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਵਿਚੋਂ ਢਾਈ ਲੱਖ ਸਟੇਟ ਬੈਂਕ ਆਫ ਇੰਡੀਆ, 50 ਹਜ਼ਾਰ ਰੁਪਏ ਸੁਸਾਇਟੀ ਅਤੇ 4 ਲੱਖ ਰੁਪਏ ਆੜਤੀਏ ਦਾ ਸੀ, ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ| ਮਿਰਤਕ ਦੇ ਭਰਾ ਮਨਪਰੀਤ ਸਿੰਘ ਦੇ ਬਿਆਨਾਂ *ਤੇ ਜੋੜਕੀਆਂ ਪੁਲੀਸ ਨੇ 174 ਦੀ ਕਾਰਵਾਈ ਕਰਦਿਆਂ ਸੁਖਪਰੀਤ ਸਿੰਘ ਦਾ ਪੋਸਟ ਮਾਰਟਮ ਕਰਵਾ ਕੇ ਲਾਸ ਵਾਰਸਾਂ ਦੇ ਹਵਾਲੇ ਕਰ ਦਿਤੀ ਹੈ|
Pahalgam Terror Attack : ਸਿੰਧੂ ਜਲ ਸਮਝੌਤੇ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਵਾਸ ‘ਤੇ ਅਹਿਮ ਮੀਟਿੰਗ ਅੱਜ
Pahalgam Terror Attack : ਸਿੰਧੂ ਜਲ ਸਮਝੌਤੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਵਾਸ ‘ਤੇ ਅਹਿਮ ਮੀਟਿੰਗ ਅੱਜ ਚੰਡੀਗੜ੍ਹ, 25ਅਪ੍ਰੈਲ(ਵਿਸ਼ਵ...