ਚੰਡੀਗੜ੍ਹ, 15 ਮਾਰਚ – ਮਾਣਹਾਨੀ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਲਿਖਿਤ ਰੂਪ ਵਿਚ ਮੁਆਫੀ ਮੰਗ ਲਈ ਹੈ| ਉਨ੍ਹਾਂ ਨੇ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਮਜੀਠੀਆ ਖਿਲਾਫ ਲਾਏ ਗਏ ਸਾਰੇ ਇਲਜ਼ਾਮ ਵਾਪਸ ਲੈਂਦੇ ਹਨ|
ਇਸ ਦੌਰਾਨ ਮੁਆਫੀ ਮੰਗਣ ਤੋਂ ਬਾਅਦ ਬਿਕਰਮ ਮਜੀਠੀਆ ਵਲੋਂ ਮਾਣਹਾਨੀ ਦਾ ਕੇਸ ਵਾਪਸ ਲੈ ਲਿਆ ਗਿਆ ਹੈ|
ਦੱਸਣਯੋਗ ਹੈ ਕਿ ਕੇਜਰੀਵਾਲ ਨੇ ਮਜੀਠੀਆ ਉਤੇ ਡਰੱਗ ਵਪਾਰ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਮਜੀਠੀਆ ਵੱਲੋਂ ਉਨ੍ਹਾਂ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾ ਦਿੱਤਾ ਗਿਆ ਸੀ| ਇਸ ਤੋਂ ਇਲਾਵਾ ਆਪ ਦੇ ਨੇਤਾ ਆਸ਼ੀਸ਼ ਖੇਤਾਨ ਅਤੇ ਸੰਜੇ ਸਿੰਘ ਉਤੇ ਵੀ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਸੀ|
Wakf Bill : ਲੰਬੀ ਚਰਚਾ ਤੋਂ ਬਾਅਦ ਵਕਫ਼ ਸੋਧ ਬਿੱਲ ਰਾਜ ਸਭਾ ‘ਚ ਵੀ ਹੋਇਆ ਪਾਸ
Wakf Bill : ਲੰਬੀ ਚਰਚਾ ਤੋਂ ਬਾਅਦ ਵਕਫ਼ ਸੋਧ ਬਿੱਲ ਰਾਜ ਸਭਾ ‘ਚ ਵੀ ਹੋਇਆ ਪਾਸ ਚੰਡੀਗੜ੍ਹ, 4ਅਪ੍ਰੈਲ(ਵਿਸ਼ਵ ਵਾਰਤਾ) Wakf...