ਪੰਜਾਬ ਖੇਤ ਮਜ਼ਦੂਰ ਸਭਾ ਦੀ ਅਗਵਾਈ ਹੇਠ ਸ਼ਹਿਰ ਵਿੱਚ ਔਰਤਾਂ ਵੱਲੋਂ ਰੋਸ ਪ੍ਰਦਰਸ਼ਨ
ਮਾਨਸਾ, 5 ਜੂਨ( ਵਿਸ਼ਵ ਵਾਰਤਾ)-ਪੰਜਾਬ ਖੇਤ ਮਜਦੂਰ ਸਭਾ ਦੇ ਬੈਨਰ ਹੇਠ ਔਰਤਾਂ ਅਤੇ ਮਜਦੂਰਾਂ ਵੱਲੋਂ ਮਾਈਕਰੋ ਫਾਈਨਾਂਸ ਸਮੇਤ ਪ੍ਰਾਈਵੇਟ ਕੰਪਨੀਆਂ ਦੀ ਜਬਰੀ ਉਗਰਾਹੀਂ ਖਿਲਾਫ਼ ਕਰਜ਼ਾ ਮੁਕਤੀ ਤਹਿਤ ਰੋਹ ਭਰਪੂਰ ਮੁਜ਼ਾਹਰਾ ਕਰਨ ਉਪਰੰਤ ਸੀਪੀਆਈ ਦੇ ਕੌਮੀ ਕੌਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਦੀ ਅਗਵਾਈ ਹੇਠ ਮਾਨਸਾ ਦੇ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਿਆ ਗਿਆ।
ਇਸ ਤੋਂ ਪਹਿਲਾਂ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਰਸ਼ੀ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਵੱਲੋਂ ਸੈਲਫ ਰੁਜਗਾਰ ਦੇ ਨਾਮ `ਤੇ ਗਰੁੱਪ ਬਣਾਕੇ ਦਿੱਤੇ ਕਰਜਿ਼ਆਂ ਨੂੰ ਸਰਕਾਰ ਮੁਆਫ਼ ਕਰਵਾਏ ਜਾਂ ਆਪਣੀ ਜਿੰਮੇਵਾਰੀ ਲਵੇ। ਉਨ੍ਹਾਂ ਕਿਹਾ ਕਿ ਲਾਕਡਾਊਨ ਕਾਰਨ ਮਾੜੀ ਆਰਥਿਕਤਾ ਦੀਆਂ ਝੰਬੀਆਂ ਹੋਈਆਂ ਔਰਤਾਂ ਤੇ ਮਜ਼ਦੂਰ ਕਰਜ਼ਾ ਮੋੜਨ ਵਿੱਚ ਪੂਰੀ ਤਰ੍ਹਾਂ ਅਸਮਰੱਥ ਹਨ ਅਤੇ ਨਿੱਜੀ ਕੰਪਨੀਆਂ ਦੇ ਕਰਿੰਦੇ ਕਿਸ਼ਤਾਂ ਭਰਾਉਣ ਲਈ ਤੰਗ ਪ੍ਰੇਸ਼ਾਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਜਦੋਂ ਕਿ ਕੇਂਦਰ ਸਰਕਾਰ 20 ਲੱਖ ਕਰੋੜ ਰੁਪਏ ਦਾ ਪੈਕੇਜ ਦਾ ਐਲਾਨ ਕਰ ਚੁੱਕੀ ਹੈ, ਜੋ ਨਿਰਾ ਡਰਾਮਾ ਸਾਬਤ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਕਰਜ਼ਾ ਮੁਕਤੀ ਅੰਦੋਲਨ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।ਉਨ੍ਹਾਂ ਹੱਕਦਾਰਾਂ ਦੇ ਨੀਲੇ ਕਾਰਡ ਕੱਟੇ ਜਾ ਚੁੱਕੇ ਹਨ ਅਤੇ ਜਿੰਨ੍ਹਾਂ ਨੂੰ ਫੌਰੀ ਤੌਰ ਤੇ ਬਿਨਾਂ ਸ਼ਰਤਾਂ ਬਹਾਲ ਕਰਨ ਦੀ ਮੰਗ ਕੀਤੀ।
ਪੰਜਾਬ ਖੇਤ ਮਜਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਕ੍ਰਿਸ਼ਨ ਚੌਹਾਨ ਅਤੇ ਜਿਲ੍ਹਾ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਤੋਂ ਲਏ ਔਰਤਾਂ ਨੇ ਕਰਜ਼ਾ ਮੁਕਤੀ ਅੰਦੋਲਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਹ ਅੰਦੋਲਨ ਕਰਜਾ ਮੁਆਫ਼ ਕਰਵਾਉਣ ਤੱਕ ਜਾਰੀ ਰਹੇਗਾ।
ਇਸ ਮੌਕੇ ਜਗਸੀਰ ਸਿੰਘ ਕੁਸਲਾ,ਮਨਜੀਤ ਕੌਰ ਗਾਮੀਵਾਲਾ,ਮਨਜੀਤ ਕੌਰ,ਐਡਵੋਕੇਟ ਰੇਖਾ ਸ਼ਰਮਾਂ,ਕਿਰਨਾ ਰਾਣੀ,ਕੁਲਵਿੰਦਰ ਕੌਰ,ਗੁਰਮੀਤ ਕੌਰ,ਪਰਮਜੀਤ ਕੌਰ,ਹਰਜਿੰਦਰ ਕੌਰ,ਚਰਨਜੀਤ ਕੌਰ,ਰਤਨ ਭੋਲਾ ਨੇ ਵੀ ਸੰਬੋਧਨ ਕੀਤਾ।
ਫੋਟੋ ਨੰ:4
ਫੋਟੋ ਕੈਪਸ਼ਨ:ਮਾਨਸਾ ਵਿਖੇ ਔਰਤ ਕਰਜ਼ਾ ਮੁਕਤੀ ਅੰਦੋਲਨ ਤਹਿਤ ਕੀਤੀ ਰੋਸ ਰੈਲੀ ਦੌਰਾਨ ਨਾਅਰੇਬਾਜ਼ੀ ਕਰਦੇ ਆਗੂ। ਫੋਟੋ:ਸੁਰੇਸ਼