ਮਹਿਲਾ ਪ੍ਰੀਮੀਅਰ ਲੀਗ : ਯੂਪੀ ਨੂੰ ਹਰਾ ਕੇ ਫਾਇਨਲ ‘ਚ ਪਹੁੰਚੀ ਟੀਮ ਮੁੰਬਈ ਇੰਡੀਅਨਜ਼

33
Advertisement

ਮਹਿਲਾ ਪ੍ਰੀਮੀਅਰ ਲੀਗ : ਯੂਪੀ ਨੂੰ ਹਰਾ ਕੇ ਫਾਇਨਲ ‘ਚ ਪਹੁੰਚੀ ਟੀਮ ਮੁੰਬਈ ਇੰਡੀਅਨਜ਼

ਚੰਡੀਗੜ੍ਹ,25ਮਾਰਚ(ਵਿਸ਼ਵ ਵਾਰਤਾ)- ਮੁੰਬਈ ਇੰਡੀਅਨਜ਼ ਨੇ ਮਹਿਲਾ ਪ੍ਰੀਮੀਅਰ ਲੀਗ  ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਮੁੰਬਈ ਦੀ ਟੀਮ ਨੇ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਹੋਏ ਮੁਕਾਬਲੇ ‘ਚ ਯੂਪੀ ਵਾਰੀਅਰਜ਼ ਨੂੰ 72 ਦੌੜਾਂ ਨਾਲ ਹਰਾਇਆ। ਮੁੰਬਈ ਦੀ ਇਜ਼ਾਬੇਲ ਵੋਂਗ ਨੇ ਟੂਰਨਾਮੈਂਟ ਦੀ ਪਹਿਲੀ ਹੈਟ੍ਰਿਕ ਲਈ। ਇਸ ਦੇ ਨਾਲ ਹੀ ਨੈਟਲੀ ਸੀਵਰ ਨੇ ਪਹਿਲਾਂ ਬੱਲੇਬਾਜ਼ੀ ਅਤੇ ਫਿਰ ਗੇਂਦਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਟੀਮ ਨੂੰ ਜਿੱਤ ਦਿਵਾਈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ 4 ਵਿਕਟਾਂ ‘ਤੇ 182 ਦੌੜਾਂ ਬਣਾਈਆਂ। ਜਵਾਬ ਵਿੱਚ ਯੂਪੀ ਦੀ ਟੀਮ 17.4 ਓਵਰਾਂ ਵਿੱਚ 110 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਦਿੱਲੀ ਕੈਪੀਟਲਜ਼ 5 ਟੀਮਾਂ ਦੀ ਅੰਕ ਸੂਚੀ ਵਿੱਚ ਪਹਿਲੇ ਨੰਬਰ ‘ਤੇ ਰਹਿ ਕੇ ਫਾਈਨਲ ਵਿੱਚ ਪਹੁੰਚੀ ਹੈ। ਹੁਣ ਜੇਤੂ ਮੁੰਬਈ ਇੰਡੀਅਨਜ਼ ਦੀ ਟੀਮ 26 ਮਾਰਚ ਨੂੰ ਬ੍ਰੇਬੋਰਨ ਸਟੇਡੀਅਮ ਵਿੱਚ ਦਿੱਲੀ ਖ਼ਿਲਾਫ਼ ਫਾਈਨਲ ਖੇਡੇਗੀ।

Advertisement