ਮਹਿਲਾ ਪ੍ਰੀਮੀਅਰ ਲੀਗ: ਫਾਈਨਲ ਮੁਕਾਬਲਾ ਅੱਜ

39
Advertisement

ਮਹਿਲਾ ਪ੍ਰੀਮੀਅਰ ਲੀਗ: ਫਾਈਨਲ ਮੁਕਾਬਲਾ ਅੱਜ

ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਵੇਗੀ ਸਖ਼ਤ ਟੱਕਰ

ਜਾਣੋ, ਸੰਭਾਵਿਤ ਪਲੇਇੰਗ 11

ਚੰਡੀਗੜ੍ਹ,26ਮਾਰਚ(ਵਿਸ਼ਵ ਵਾਰਤਾ)-ਮਹਿਲਾ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ ਦਾ ਫਾਈਨਲ ਮੈਚ ਅੱਜ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਫਾਈਨਲ ਮੁਕਾਬਲਾ ਚੋਟੀ ਦੀ ਟੀਮ ਦਿੱਲੀ ਕੈਪੀਟਲਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ  ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਟੂਰਨਾਮੈਂਟ ਵਿੱਚ ਤੀਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਲੀਗ ‘ਚ ਇਕ-ਇਕ ਵਾਰ ਮੁੰਬਈ ਅਤੇ ਦਿੱਲੀ ਨੇ ਜਿੱਤ ਦਰਜ ਕੀਤੀ ਸੀ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 

ਦਿੱਲੀ ਕੈਪੀਟਲਜ਼: ਮੇਗ ਲੈਨਿੰਗ (ਕਪਤਾਨ), ਸ਼ੈਫਾਲੀ ਵਰਮਾ, ਮਾਰੀਅਨ ਕੈਪ, ਜੇਮਿਮਾਹ ਰੌਡਰਿਗਜ਼, ਐਲਿਸ ਕੈਪਸ, ਜੇਸ ਜੋਨਾਸੇਨ, ਸ਼ਿਖਾ ਪਾਂਡੇ, ਤਾਨੀਆ ਭਾਟੀਆ (ਵਿਕਟਕੀਪਰ), ਰਾਧਾ ਯਾਦਵ, ਤਾਰਾ ਨੌਰਿਸ ਅਤੇ ਅਰੁੰਧਤੀ ਰੈੱਡੀ।

ਮੁੰਬਈ ਇੰਡੀਅਨਜ਼: ਹਰਮਨਪ੍ਰੀਤ ਕੌਰ (ਕਪਤਾਨ), ਹੇਲੀ ਮੈਥਿਊਜ਼, ਯਾਸਤਿਕਾ ਭਾਟੀਆ (ਵਿਕਟਕੀਪਰ), ਨਟਾਲੀ ਸਾਇਵਰ ਬਰੰਟ, ਅਮੇਲੀਆ ਕੇਰ, ਪੂਜਾ ਵਸਤਰਾਕਰ, ਇਜ਼ਾਬੇਲ ਵੋਂਗ, ਅਮਨਜੋਤ ਕੌਰ, ਜਿਨਤੀਮਾਨੀ ਕਲੀਤਾ, ਹੁਮੈਰਾ ਕਾਜ਼ੀ ਅਤੇ ਸਾਈਕਾ ਇਸ਼ਾਕ।

Advertisement