ਮਹਿਲਾ ਪ੍ਰੀਮੀਅਰ ਲੀਗ ‘ਚ ਅੱਜ ਦੂਜਾ ਡਬਲ ਹੈਡਰ -ਪਹਿਲਾ ਮੁਕਾਬਲਾ ਮੁੰਬਈ ਅਤੇ ਯੂਪੀ ਵਿਚਾਲੇ

23
Advertisement

ਮਹਿਲਾ ਪ੍ਰੀਮੀਅਰ ਲੀਗ ‘ਚ ਅੱਜ ਦੂਜਾ ਡਬਲ ਹੈਡਰ

ਪਹਿਲਾ ਮੁਕਾਬਲਾ ਮੁੰਬਈ ਅਤੇ ਯੂਪੀ ਵਿਚਾਲੇ

ਜਾਣੋ, ਸੰਭਾਵਿਤ ਪਲੇਇੰਗ 11

ਚੰਡੀਗੜ੍ਹ,18ਮਾਰਚ(ਵਿਸ਼ਵ ਵਾਰਤਾ)- ਮਹਿਲਾ ਪ੍ਰੀਮੀਅਰ ਲੀਗ ‘ਚ ਅੱਜ ਟੂਰਨਾਮੈਂਟ ਦਾ ਦੂਜਾ ਡਬਲ ਹੈਡਰ ਹੋਵੇਗਾ। ਪਹਿਲਾ ਮੈਚ ਮੁੰਬਈ ਇੰਡੀਅਨਜ਼ ਅਤੇ ਯੂਪੀ ਵਾਰੀਅਰਸ ਵਿਚਾਲੇ ਖੇਡਿਆ ਜਾਵੇਗਾ। ਮੈਚ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਮੁੰਬਈ ਇੰਡੀਅਨਜ਼ ਟੂਰਨਾਮੈਂਟ ਦੀ ਇਕਲੌਤੀ ਅਜੇਤੂ ਟੀਮ ਹੈ, ਜਿਸ ਨੇ ਪੰਜ ਵਿੱਚੋਂ ਸਾਰੇ ਪੰਜ ਮੈਚ ਜਿੱਤੇ ਹਨ। ਜਦੋਂ ਕਿ ਵਾਰੀਅਰਜ਼ ਨੇ 5 ਮੈਚ ਖੇਡੇ, ਜਿੰਨ੍ਹਾਂ ਵਿੱਚੋਂ 2 ਵਿੱਚ ਜਿੱਤ ਦਰਜ ਕੀਤੀ ਅਤੇ 3ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। 

ਸੰਭਾਵਿਤ ਪਲੇਇੰਗ11

ਯੂਪੀ ਵਾਰੀਅਰਜ਼: ਐਲੀਸਾ ਹੀਲੀ (ਕਪਤਾਨ), ਦੇਵਿਕਾ ਵੈਦਿਆ, ਕਿਰਨ ਨਵਗਿਰੇ, ਗ੍ਰੇਸ ਹੈਰਿਸ, ਟਾਹਲੀਆ ਮੈਕਗ੍ਰਾ, ਸਿਮਰਨ ਸ਼ੇਖ, ਸੋਫੀ ਏਕਲਸਟਨ, ਦੀਪਤੀ ਸ਼ਰਮਾ, ਸ਼ਵੇਤਾ ਸਹਿਰਾਵਤ, ਅੰਜਲੀ ਸਰਵਾਨੀ, ਰਾਜੇਸ਼ਵਰੀ ਗਾਇਕਵਾੜ।

ਮੁੰਬਈ ਇੰਡੀਅਨਜ਼: ਹਰਮਨਪ੍ਰੀਤ ਕੌਰ (ਕਪਤਾਨ), ਯਾਸਤਿਕਾ ਭਾਟੀਆ , ਹੇਲੀ ਮੈਥਿਊਜ਼, ਨਟਾਲੀ ਸਾਇਵਰ ਬਰੰਟ, ਅਮੇਲੀਆ ਕੇਰ, ਹੁਮੈਰਾ ਕਾਜ਼ੀ, ਧਾਰਾ ਗੁੱਜਰ, ਇਜ਼ਾਬੇਲ ਵੋਂਗ, ਅਮਨਜੋਤ ਕੌਰ, ਜਿੰਤੀਮਨੀ ਕਲੀਤਾ ਅਤੇ ਸਾਈਕਾ ਇਸ਼ਾਕ।

Advertisement