ਮਹਿਲਾ ਪ੍ਰੀਮੀਅਰ ਲੀਗ
ਅੱਜ ਮੁੰਬਈ ਅਤੇ ਯੂਪੀ ਵਿਚਾਲੇ ਹੋਵੇਗਾ ਐਲੀਮੀਨੇਟਰ ਮੁਕਾਬਲਾ
ਚੰਡੀਗੜ੍ਹ,24ਮਾਰਚ(ਵਿਸ਼ਵ ਵਾਰਤਾ)-ਮਹਿਲਾ ਪ੍ਰੀਮੀਅਰ ਲੀਗ ‘ਚ ਅੱਜ ਟੂਰਨਾਮੈਂਟ ਦਾ ਪਹਿਲਾ ਨਾਕਆਊਟ ਮੈਚ ਹੋਵੇਗਾ। ਮੁੰਬਈ ਇੰਡੀਅਨਜ਼ ਅਤੇ ਯੂਪੀ ਵਾਰੀਅਰਜ਼ ਵਿਚਾਲੇ ਐਲੀਮੀਨੇਟਰ ਮੈਚ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਜ਼ਿਕਰਯੋਗ ਹੈ ਕਿ ਦਿੱਲੀ ਕੈਪੀਟਲਜ਼ 5 ਟੀਮਾਂ ਦੀ ਅੰਕ ਸੂਚੀ ਵਿੱਚ ਪਹਿਲੇ ਨੰਬਰ ‘ਤੇ ਰਹਿ ਕੇ ਫਾਈਨਲ ਵਿੱਚ ਪਹੁੰਚੀ ਹੈ। ਹੁਣ ਐਲੀਮੀਨੇਟਰ ਜਿੱਤਣ ਵਾਲੀ ਟੀਮ 26 ਮਾਰਚ ਨੂੰ ਬ੍ਰੇਬੋਰਨ ਸਟੇਡੀਅਮ ਵਿੱਚ ਦਿੱਲੀ ਖ਼ਿਲਾਫ਼ ਫਾਈਨਲ ਖੇਡੇਗੀ।
ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ-11
ਮੁੰਬਈ ਇੰਡੀਅਨਜ਼: ਹਰਮਨਪ੍ਰੀਤ ਕੌਰ (ਕਪਤਾਨ), ਹੇਲੀ ਮੈਥਿਊਜ਼, ਯਾਸਤਿਕਾ ਭਾਟੀਆ (ਵਿਕਟਕੀਪਰ), ਨਟਾਲੀ ਸਾਇਵਰ ਬਰੰਟ, ਅਮੇਲੀਆ ਕੇਰ, ਇਜ਼ਾਬੇਲ ਵੋਂਗ, ਪੂਜਾ ਵਸਤਰਕਾਰ, ਅਮਨਜੋਤ ਕੌਰ, ਹੁਮੈਰਾ ਕਾਜ਼ੀ, ਜਿਨਤੀਮਨੀ ਕਲੀਤਾ ਅਤੇ ਸਾਈਕਾ ਇਸ਼ਾਕ।
ਯੂਪੀ ਵਾਰੀਅਰਜ਼: ਐਲੀਸਾ ਹੀਲੀ (ਵਿਕਟਕੀਪਰ ਅਤੇ ਕਪਤਾਨ), ਸ਼ਵੇਤਾ ਸਹਿਰਾਵਤ, ਦੇਵਿਕਾ ਵੈਦਿਆ, ਟਾਹਲੀਆ ਮੈਕਗ੍ਰਾ, ਗ੍ਰੇਸ ਹੈਰਿਸ, ਕਿਰਨ ਨਵਗੀਰੇ, ਸਿਮਰਨ ਸ਼ੇਖ, ਸੋਫੀ ਏਕਲਸਟਨ, ਦੀਪਤੀ ਸ਼ਰਮਾ, ਅੰਜਲੀ ਸਰਵਾਨੀ ਅਤੇ ਰਾਜੇਸ਼ਵਰੀ ਗਾਇਕਵਾੜ।