ਮਹਿਲਾ ਟੀ-20 ਵਿਸ਼ਵ ਕੱਪ
ਆਇਰਲੈਂਡ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚਿਆ ਭਾਰਤ
ਚੰਡੀਗੜ੍ਹ, 20ਫਰਵਰੀ(ਵਿਸ਼ਵ ਵਾਰਤਾ)- ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ-2 ‘ਚ ਅੱਜ ਭਾਰਤ ਨੇ ਆਇਰਲੈਂਡ ਨੂੰ 5 ਦੌੜਾਂ ਨਾਲ ਹਰਾਇਆ। ਦੱਖਣੀ ਅਫਰੀਕਾ ਦੇ ਕੇਬੇਰਾ ਮੈਦਾਨ ‘ਤੇ ਟੀਮ ਇੰਡੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 155 ਦੌੜਾਂ ਬਣਾਈਆਂ।
ਜਵਾਬ ਵਿੱਚ ਆਇਰਲੈਂਡ ਨੇ 8.2 ਓਵਰਾਂ ਵਿੱਚ 54 ਦੌੜਾਂ ਬਣਾਈਆਂ। ਜਿਸ ਤੋਂ ਬਾਅਦ ਫਿਰ ਮੀਂਹ ਪੈਣ ਲੱਗਾ। ਟੀਮ ਇੰਡੀਆ ਡੀਐਲਐਸ ਵਿਧੀ ਵਿੱਚ 5 ਦੌੜਾਂ ਅੱਗੇ ਸੀ। ਮੀਂਹ ਕਾਰਨ ਮੈਚ ਪੂਰਾ ਨਹੀਂ ਹੋ ਸਕਿਆ ਅਤੇ ਭਾਰਤ ਨੇ ਮੈਚ ਜਿੱਤ ਲਿਆ।