ਮਹਾਰਾਸ਼ਟਰ ‘ਚ ਪਿਛਲੇ 3 ਸਾਲਾਂ ਦੌਰਾਨ 9 ਹਜ਼ਾਰ ਕਿਸਾਨਾਂ ਨੇ ਖੁਦਕੁਸ਼ੀ ਕੀਤੀ : ਰਾਹੁਲ ਗਾਂਧੀ

1201
Advertisement


ਮੁੰਬਈ, 8 ਸਤੰਬਰ : ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅੱਜ ਮਹਾਰਾਸ਼ਟਰ ਦੌਰੇ ਤੇ ਪਹੁੰਚੇ, ਜਿਥੇ ਉਨ੍ਹਾਂ ਨੇ ਕਿਸਾਨਾਂ ਦੀ ਇਕ ਰੈਲੀ ਨੂੰ ਸੰਬੋਧਨ ਕੀਤਾ| ਉਨ੍ਹਾਂ ਕਿਹਾ ਕਿ ਪਿਛਲੇ 3 ਸਾਲਾਂ ਦੌਰਾਨ ਮਹਾਰਾਸ਼ਟਰ ਵਿਚ 9 ਹਜ਼ਾਰ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ| ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸਾਨਾਂ ਉਤੇ ਕਈ ਹਮਲੇ ਵੀ ਹੋ ਚੁੱਕੇ ਹਨ|
ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਨੂੰ ਅੱਜ ਜਿੰਨੀ ਲੋੜ ਉਦਯੋਗਪਤੀਆਂ ਦੀ ਹੈ, ਉਨੀ ਹੀ ਕਿਸਾਨਾਂ ਦੀ ਵੀ ਹੈ| ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਤੁਸੀਂ ਜਿਹੋ ਜਿਹਾ ਵਰਤਾਓ ਉਦਯੋਗਪਤੀਆਂ ਨਾਲ ਕਰ ਰਹੇ ਹੋ, ਉਹੋ ਜਿਹਾ ਹੀ ਕਿਸਾਨਾਂ ਨਾਲ ਵੀ ਕਰਨਾ ਚਾਹੀਦਾ ਹੈ|

Advertisement

LEAVE A REPLY

Please enter your comment!
Please enter your name here