ਨਵੀਂ ਦਿੱਲੀ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਮਨੀਸ਼ ਤਿਵਾਰੀ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ‘ਤੇ ਉਨ੍ਹਾਂ ਨੂੰ ਅਪਸ਼ਬਦ ਬੋਲੇ, ਜਿਸ ਦੇ ਬਾਅਦ ਵਿਵਾਦ ਖੜ੍ਹਾ ਹੋ ਗਿਆ। ਅੱਜ ਜਦੋਂ ਪੀ.ਐਮ ਮੋਦੀ ਗੁਜਰਾਤ ‘ਚ ਸਰਕਾਰ ਸਰੋਵਰ ਬੰਨ੍ਹ ਦਾ ਉਦਘਾਟਨ ਕਰ ਰਹੇ ਸਨ ਤਾਂ ਉਸ ਸਮੇਂ ਮਨੀਸ਼ ਤਿਵਾਰੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਟਵੀਟ ਕਰਕੇ ਅਪਸ਼ਬਦਾਂ ਦੀ ਵਰਤੋਂ ਕੀਤੀ। ਜਿੱਥੇ ਪੀ.ਐਮ ਮੋਦੀ ਨੂੰ ਜਨਮਦਿਨ ਦੀ ਲੋਕ ਵਧਾਈ ਦੇ ਰਹੇ ਸਨ,ਉਥੇ ਕਾਂਗਰਸ ਨੇਤਾ ਦੇ ਇਸ ਟਵੀਟ ਨੇ ਵਿਵਾਦ ਦਾ ਹੋਰ ਵਧਾ ਦਿੱਤਾ।
ਮਨੀਸ਼ ਤਿਵਾਰੀ ਨੇ ਪਹਿਲੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਪੀ.ਐਮ ਮੋਦੀ ਵਿਦੇਸ਼ ਦੌਰੇ ‘ਤੇ ਰਾਸ਼ਟਰ ਗੀਤ ਦੇ ਵਿਚਕਾਰ ‘ਚ ਗਲਤੀ ਨਾਲ ਚੱਲ ਪੈਂਦੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਪੀ.ਐਮ ਮੋਦੀ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ।
Breaking News : ਕਿਸਾਨ ਸੰਗਠਨਾਂ ਨੂੰ ਨਹੀਂ ਮਿਲਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ,ਪੜ੍ਹੋ ਕੀ ਹੈ ਵਜ੍ਹਾ
Breaking News : ਕਿਸਾਨ ਸੰਗਠਨਾਂ ਨੂੰ ਨਹੀਂ ਮਿਲਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ,ਪੜ੍ਹੋ ਕੀ ਹੈ ਵਜ੍ਹਾ ਚੰਡੀਗੜ੍ਹ, 7 ਜਨਵਰੀ(ਵਿਸ਼ਵ ਵਾਰਤਾ) :...