Advertisement
ਚੰਡੀਗੜ੍ਹ, 23 ਮਾਰਚ (ਵਿਸ਼ਵ ਵਾਰਤਾ) – ਪੰਜਾਬ ਦਾ ਬਜਟ ਕੱਲ੍ਹ ਵਿਧਾਨ ਸਭਾ ਵਿਚ ਪੇਸ਼ ਕੀਤੇ ਜਾਵੇਗਾ| ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਇਹ ਬਜਟ ਪੇਸ਼ ਕਰਨਗੇ|
ਇਸ ਦੌਰਾਨ ਅੱਜ ਖਜਾਨਾ ਮੰਤਰੀ ਸ੍ਰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੱਲ੍ਹ ਨੂੰ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤਾ ਜਾਣ ਵਾਲਾ ਬਜਟ ਪੂਰੀ ਤਰ੍ਹਾਂ ਲੋਕ ਪੱਖੀ ਤੇ ਪੰਜਾਬ ਪੱਖੀ ਹੋਵੇਗਾ ਤੇ ਇਹ ਬਜਟ ਸਰਹੱਦੀ ਖੇਤਰ, ਕਿਸਾਨਾਂ, ਮਜ਼ਦੂਰਾਂ, ਗ਼ਰੀਬਾਂ, ਵਪਾਰੀ, ਮੁਲਾਜ਼ਮਾਂ ਸਮੇਤ ਰਾਜ ਦੇ ਹਰ ਵਰਗ ਲਈ ਲਾਹੇਵੰਦ ਅਤੇ ਦੂਰਗਾਮੀ ਸਾਬਤ ਹੋਵੇਗਾ।
Advertisement