ਮਨਪ੍ਰੀਤ ਪੰਜਾਬੀ ‘ਚ ਦਫਤਰੀ ਕੰਮ ਕਰਕੇ ਅਧਿਕਾਰੀਆਂ ਦੀ ਭਾਸ਼ਾ ਸੁਧਾਰ ਸਕਦੇ ਹਨ: ਅਕਾਲੀ ਦਲ

135
Advertisement


ਮਹੇਸ਼ਇੰਦਰ ਗਰੇਵਾਲ ਨੇ ਸੁਝਾਅ ਦਿੱਤਾ ਕਿ ਅਧਿਕਾਰੀਆਂ ਦੀ ਅੰਗਰੇਜ਼ੀ ਸੁਧਾਰਨ ਲਈ ਉਹ ਖੁਦ ਕਲਾਸਾਂ ਲੈ ਸਕਦੇ ਹਨ
ਚੰਡੀਗੜ 13 ਮਾਰਚ (ਵਿਸ਼ਵ ਵਾਰਤਾ) :ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਆਪਣਾ ਦਫਤਰੀ ਕੰਮ ਪੰਜਾਬੀ ਵਿਚ ਕਰਨਾ ਸਿੱਖ ਕੇ ਹੀ ਸੂਬੇ ਦੇ ਅਧਿਕਾਰੀਆਂ ਦੀ ਭਾਸ਼ਾ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਵਿੱਤ ਮੰਤਰੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਸਮਾਪਤੀ ਸਮਾਗਮ ਵਿਚ ਸਿਵਲ ਅਧਿਕਾਰੀਆਂ ਦੀ ਅੰਗਰੇਜ਼ੀ ਸੁਧਾਰਨ ਦਾ ਮੁੱਦਾ ਕਿਉਂ ਉਠਾ ਰਹੇ ਸਨ, ਇਹ ਗੱਲ ਬਹੁਤ ਹੀ ਭੰਬਲਭੂਸੇ ਵਾਲੀ ਲੱਗੀ। ਉਹਨਾਂ ਕਿਹਾ ਕਿ ਜੇ ਵਿੱਤ ਮੰਤਰੀ ਨੇ ਸਿਵਲ ਅਧਿਕਾਰੀਆਂ ਦੀ ਪੰਜਾਬੀ ਸੁਧਾਰਨ ਦਾ ਮੁੱਦਾ ਉਠਾਇਆ ਹੁੰਦਾ ਤਾਂ ਇਹ ਗੱਲ ਸਮਝਣਯੋਗ ਸੀ, ਕਿਉਂਕਿ ਬਹੁਤ ਸਾਰੇ ਅਧਿਕਾਰੀ ਦੂਜੇ ਰਾਜਾਂ ਤੋਂ ਹਨ। ਪਰ ਉਹ ਅਧਿਕਾਰੀਆਂ ਦੀ ਅੰਗਰੇਜ਼ੀ ਲਿਖਣ ਦੇ ਹੁਨਰ ਉੱਤੇ ਪ੍ਰਸ਼ਨ ਚਿੰਨ• ਲਗਾ ਰਹੇ ਹਨ ਜਦਕਿ ਇਹਨਾਂ ਅਧਿਕਾਰੀਆਂ ਨੇ ਸਿਵਲ ਸੇਵਾਵਾਂ ਵਿਚ ਆਉਣ ਵਾਸਤੇ ਲੋੜੀਂਦਾ ਟੈਸਟ ਪਾਸ ਕੀਤਾ ਹੋਇਆ ਹੈ। ਇਸ ਨਾਲ ਯੂਪੀਐਸਸੀ ਦੀ ਚੋਣ ਪ੍ਰਕਿਰਿਆ ਉੱਤੇ ਸਵਾਲ ਖੜ•ਾ ਹੁੰਦਾ ਹੈ, ਜਿਸ ਨੇ ਇਹਨਾਂ ਅਧਿਕਾਰੀਆਂ ਦੀ ਪ੍ਰੀਖਿਆ ਲਈ ਹੈ ਅਤੇ ਚੋਣ ਕੀਤੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਸ ਮੁੱਦੇ ਨੇ ਇੱਕ ਵੱਡਾ ਸੁਆਲ ਖੜ•ਾ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਕੀ ਕਾਰਵਾਈ ਕਰਨਗੇ। ਮੁੱਖ ਮੰਤਰੀ ਅਧਿਕਾਰੀਆਂ ਦੀ ਅੰਗਰੇਜ਼ੀ ਸੁਧਾਰਨ ਲਈ ਉਹਨਾਂ  ਰਿਫਰੈਸ਼ਰ ਕੋਰਸਾਂ ਦਾ ਪ੍ਰਬੰਧ ਕਰ ਸਕਦੇ ਹਨ। ਵਿੱਤ ਮੰਤਰੀ ਉਹਨਾਂ ਦੋ ਅਧਿਕਾਰੀਆਂ ਦੇ ਨਾਂ ਪੇਸ਼ ਕਰ ਸਕਦੇ ਹਨ, ਜਿਹਨਾਂ ਨੂੰ ਉਹਨਾਂ ਦੇ ਮੁਤਾਬਿਕ ਮਿਆਰੀ ਅੰਗਰੇਜ਼ੀ ਆਉਂਦੀ ਹੈ ਅਤੇ ਉਹਨਾਂ ਕਾਬਿਲ ਅਧਿਕਾਰੀਆਂ ਨੂੰ ਦੂਜੇ ਅਧਿਕਾਰੀਆਂ ਨੂੰ ਸਿਖਲਾਈ ਦੇਣ ਲਈ ਕਹਿ ਸਕਦੇ ਹਨ।
ਸਰਦਾਰ ਗਰੇਵਾਲ ਨੇ ਕਿਹਾ ਕਿ ਜੇਕਰ ਮਨਪ੍ਰੀਤ ਇਸ ਨਾਲ ਵੀ ਸਤੁੰਸ਼ਟ ਨਹੀਂ ਹੁੰਦੇ ਤਾਂ ਉਹ ਨਿੱਜੀ ਕਲਾਸਾਂ ਲੈ ਕੇ ਸਿਵਲ ਅਧਿਕਾਰੀਆਂ ਨੂੰ ਮੰਗ-ਪੱਤਰ ਲਿਖਣ ਦੀ ਕਲਾ ਸਿਖਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਸਕਦੇ ਹਨ। ਉਹਨਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਵਿੱਤ ਮੰਤਰੀ ਸ਼ਰਮ ਨਾਲ ਸਿਰ ਝੁਕਾ ਲਵੇ, ਕਿਉਂਕਿ ਉਹ ਇੱਕ ਅਣਖੀਲਾ ਪੰਜਾਬੀ ਹੈ ਅਤੇ ਪੰਜਾਬੀ ਕਦੇ ਵੀ ਹਾਰ ਸਵੀਕਾਰ ਨਹੀਂ ਕਰਦੇ ਅਤੇ ਆਪਣੇ ਸਿਰ ਸ਼ਰਮ ਨਾਲ ਝੁਕਾ ਕੇ ਖੁਦ ਨੂੰ ਅਪਮਾਨਿਤ ਨਹੀਂ ਕਰਦੇ। ਪਰੰਤੂ ਚੰਗਾ ਹੋਵੇਗਾ ਕਿ ਜੇਕਰ ਵਿੱਤ ਮੰਤਰੀ ਅਧਿਕਾਰੀਆਂ ਦੀ ਅੰਗਰੇਜ਼ੀ ਸੁਧਾਰਨ ਉੱਤੇ ਆਪਣੀ ਤਾਕਤ ਖਰਚਣ ਦੀ ਥਾਂ ਵਧੇਰੇ ਸਮਾਂ ਸੂਬੇ ਦੇ ਵਿੱਤੀ ਪ੍ਰਬੰਧ ਨੂੰ ਸੰਭਾਲਣ ਵਿਚ ਲਗਾਉਣ, ਜਿਸ ਦੀ ਵਿੱਤ ਮੰਤਰੀ ਦੇ ਕਹਿਣ ਮੁਤਾਬਿਕ ਮਾੜੀ ਹਾਲਤ ਹੈ।

Advertisement

LEAVE A REPLY

Please enter your comment!
Please enter your name here