ਮਜੀਠੀਆ ਨੂੰ ਡਰੱਗਜ਼ ਕੇਸ ‘ਚ ਤੁਰੰਤ ਗ੍ਰਿਫਤਾਰ ਕੀਤਾ ਜਾਵੇ : ਨਵਜੋਤ ਸਿੱਧੂ

139
Advertisement


ਚੰਡੀਗੜ੍ਹ, 16 ਮਾਰਚ – ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਅੱਜ ਇੱਥੇ ਸਾਂਝੀ ਪ੍ਰੈਸ ਕਾਨਫਰੰਸ ਕਰ ਸਾਬਕਾ ਮੰਤਰੀ ਅਤੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੂੰ ਤੁਰੰਤ ਡਰੱਗ ਅਤੇ ਰੇਤ ਖਨਨ ਦੇ ਮਾਮਲੇ ਵਿਚ ਗ੍ਰਿਫਤਾਰ ਕਰਨ ਦੀ ਮੰਗ ਕੀਤੀ|
ਸਿੱਧੂ ਨੇ ਐਸ.ਆਈ.ਟੀ ਵੱਲੋਂ ਹਾਈਕੋਰਟ ਵਿਚ ਪੇਸ਼ ਕੀਤੀ ਗਈ ਰਿਪੋਰਟ ਦਾ ਆਧਾਰ ਮੰਨਦਿਆਂ ਕਿਹਾ ਕਿ ਐਸ.ਟੀ.ਐਫ ਨੇ ਆਪਣੀ ਜਾਂਚ ਵਿਚ ਕਿਹਾ ਕਿ ਮਜੀਠੀਆ ਵਿਰੁੱਧ ਠੋਸ ਸਬੂਤ ਮਿਲੇ ਹਨ ਅਤੇ ਅੱਗੇ ਦੀ ਜਾਂਚ ਦੀ ਸਿਫਾਰਿਸ਼ ਕੀਤੀ ਹੈ|
ਉਨ੍ਹਾਂ ਕਿਹਾ ਕਿ ਐਸ.ਟੀ.ਐਫ ਨੇ ਆਪਣੀ ਰਿਪੋਰਟ ਵਿਚ ਵਿਸਥਾਰ ਨਾਲ ਦੱਸਿਆ ਕਿ ਕੈਨੇਡਾ ਸਥਿਤ ਡਰੱਗ ਮਾਫੀਆ ਦੇ ਲੋਕ ਮਜੀਠੀਆ ਨਾਲ ਮਿਲਦੇ ਰਹੇ| ਉਨ੍ਹਾਂ ਕਿਹਾ ਕਿ ਰਿਪੋਰਟ ਵਿਚ ਇਨ੍ਹਾਂ ਸਾਰੇ ਲੋਕਾਂ ਦੇ ਨਾਮ ਵੀ ਦਿੱਤੇ ਗਏ ਹਨ ਅਤੇ ਉਨ੍ਹਾਂ ਦੇ ਟੈਲੀਫੋਨ ਨੰਬਰ ਵੀ ਹਨ| ਮਜੀਠੀਆ ਕੈਨੇਡਾ ਦੌਰੇ ਦੌਰਾਨ ਉਨ੍ਹਾਂ ਲੋਕਾਂ ਨਾਲ ਸੰਪਰਕ ਵਿਚ ਰਿਹਾ ਅਤੇ ਉਨ੍ਹਾਂ ਤੋਂ ਧਨ ਵੀ ਪ੍ਰਾਪਤ ਕੀਤਾ|
ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮਜੀਠੀਆ ਵਿਰੁੱਧ ਠੋਸ ਸਬੂਤ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ| ਉਨ੍ਹਾਂ ਕਿਹਾ ਕਿ ਰਿਪੋਰਟ ਵਿਚ ਠੋਸ ਸਬੂਤ ਦਿੱਤੇ ਗਏ ਹਨ| ਇਸ ਲਈ ਮਜੀਠੀਆ ਨੂੰ ਤੁਰੰਤ ਗ੍ਰਿਫਤਾਰ ਕਰਕੇ ਮਾਮਲੇ ਤੇ ਕਾਰਵਾਈ ਕੀਤੀ ਜਾਵੇ|
ਇਸ ਤੋਂ ਇਲਾਵਾ ਸਿੱਧੂ ਨੇ ਇਹ ਵੀ ਦੋਸ਼ ਲਾਇਆ ਕਿ ਮਜੀਠੀਆ ਦੀ ਰੇਤ ਖਨਨ ਦੇ ਗੈਰ ਕਾਨੂੰਨੀ ਕੰਮਾਂ ਵਿਚ ਵੀ ਸ਼ਾਮਿਲ ਸੀ| ਦੋਵੇਂ ਪਤੀ-ਪਤਨੀ ਮਜੀਠੀਆ ਉਤੇ ਆਪਣਾ ਗੁੱਸਾ ਦਿਖਾ ਰਹੇ ਸਨ| ਸਿੱਧੂ ਵਾਰ-ਵਾਰ ਐਸ.ਟੀ.ਐਫ ਦੀ ਰਿਪੋਰਟ ਪੱਤਰਕਾਰਾਂ ਨੂੰ ਦਿਖਾ ਰਹੇ ਸਨ|

Advertisement

LEAVE A REPLY

Please enter your comment!
Please enter your name here