ਚੰਡੀਗੜ, 12 ਸਤੰਬਰ – ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਪ੍ਰਧਾਨ,ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਅਤੇ ਸ਼ਰੋਮਣੀ ਅਕਾਲੀ ਦਲ ਜਨਰਲ ਹਾਊਸ ਦੇ ਸਾਬਕਾ ਡੈਲੀਗੇਟ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈਸ ਬਿਆਨ ਰਾਹੀਂ ਅੱਜ ਅਬੋਹਰ ਵਿਖੇ ਬਾਦਲਕਿਆਂ ਦੀ “ਬੁਖਲਾਹਟ ਰੈਲੀ”ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਪਰਕਾਸ਼ ਸਿੰਘ ਬਾਦਲ ਨੂੰ “ਬਾਦਸ਼ਾਹ ਦਰਵੇਸ਼” ਆਖ ਕੇ ਬਲਵਿੰਦਰ ਸਿੰਘ ਭੂੰਦੜ ਨੇ ਨਾ ਬਖਸ਼ਣਯੋਗ ਗਲਤੀ ਕੀਤੀ ਹੈ।ਬਡਹੇੜੀ ਨੇ ਆਖਿਆ ਕਿ ਭੂੰਦੜ ਜੋ ਬਾਦਲਕਿਆਂ ਦਾ ਖਾਨਦਾਨੀ ਝੋਲ਼ੀ ਚੁੱਕ ਹੈ ਉਸ ਨੂੰ ਇਹ ਪਤਾ ਨਹੀਂ ਕਿ “ਬਾਦਸ਼ਾਹ ਦਰਵੇਸ਼” ਸਤਿਕਾਰਤ ਸ਼ਬਦ ਕੇਵਲ ਤੇ ਕੇਵਲ ਪੁੱਤਰਾਂ ਦੇ ਦਾਨੀ ਅਤੇ ਕੌਮ ਲਈ ਸਮੁੱਚਾ ਪਰਿਵਾਰ ਵਾਰਨ ਵਾਲੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀਲਈ ਹੀ ਵਰਤਿਆ ਜਾ ਸਕਦਾ ਹੈ ਅਤੇ ਵਰਤਿਆ ਜਾਂਦਾ ਹੈ। ਬਡਹੇੜੀ ਨੇ ਆਖਿਆ ਕਿ ਭੂੰਦੜ ਨੇ ਬਾਦਲ ਦੀ ਖੁਸ਼ ਨਸੂਸੀ ਹਾਸਲ ਕਰਨ ਲਈ ਵਰਤੇ ਕੇ ਬਹੁਤ ਵੱਡਾ ਗੁਨਾਹ ਕੀਤਾ ਹੈ ਕੀ ਪੰਜ ਸਿੰਘ ਸਾਹਿਬਾਨ ਤਖਤਾਂ ਦੇ ਜਥੇਦਾਰ ਸਾਹਿਬਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਬਲਵਿੰਦਰ ਸਿੰਘ ਭੂੰਦੜ ਨੂੰ ਇਸ ਬੱਜਰ ਗਲਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨਗੇ ਜਾਂ ਬਾਦਲ ਪਰਿਵਾਰ ਦੇ ਕਹਿਣ ਤੇ ਗੋਲ਼ ਮੋਲ ਕਰਕੇ ਅਣਗੌਲਿਆ ਕਰ ਦੇਣਗੇ ? ਅੱਜ ਬਾਦਲਕਿਆਂ ਦੀ ਬੁਖਲਾਹਟ ਰੈਲੀ ਵਿੱਚ ਦਸਤਾਰਾਂ ਵਾਲੇ ਸਿੱਖ ਆਟੇ ਵਿੱਚ ਲੂਣ ਵੀ ਨਹੀਂ ਸਨ ਦਿਖ ਰਹੇ ਇਸ ਤਰਾਂ ਲੱਗ ਰਿਹਾ ਸੀ ਜਿਵੇਂ ਬਾਦਲ ਦਲ ਦੀ ਲੀਡਰਸ਼ਿਪ ਚੌਟਾਲਾ ਪਰਿਵਾਰ ਦੀ ਕੰਪਨੀ ਦੇ ਹਿੱਸੇਦਾਰਾਂ ਦੀ ਸਾਲਾਨਾ ਮੁਨਾਫ਼ਾ ਵੰਡ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੋਵੇ ।ਬਡਹੇੜੀ ਨੇ ਦੋਸ਼ ਲਾਇਆ ਕਿ ਬਾਦਲਕਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾ ਬਰਗਾੜੀ ਗੋਲ਼ੀ ਕਾਂਡ ਲਈ ਆਪਣੀਆਂ ਗਲਤੀਆਂ ਦਾ ਪਸ਼ਚਾਤਾਪ ਕਰਨਾ ਚਾਹੀਦਾ ਹੈ ਅਤੇ ਸਮੁੱਚੀ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਦੀ ਗੱਲ ਨਾ ਕਰਨ ਸਗੋਂ ਗਲਤੀ ਛੁਪਾਉਣ ਲਈ ਸਿੱਖ ਕੌਮ ਨੂੰ ਗੁੰਮਰਾਹ ਕਰ ਰਿਹੈ ਇਹ ਅਕ੍ਰਿਤਘਣ ਕੁਣਬਾ। ਸਿੱਖ ਕੌਮ ਬਾਦਲ ਪਰਿਵਾਰ ਤੋਂ ਦੂਰੀ ਬਣਾ ਚੁੱਕੀ ਹੈ ਇਹਨਾਂ ਸਵਾਰਥਾਂ ਲਈ ਵਰਤਿਆ ਸ੍ਰੀ ਅਕਾਲ ਤਖ਼ਤ ਸਾਹਿਬ, ਸ਼ਰੋਮਣੀ ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਥੇ ਇਹ ਵਰਨਣਯੋਗ ਹੈ ਕਿ ਕਿ ਬਾਦਲਕਿਆਂ ਨੇ ਹਰਨਾਮ ਸਿੰਘ ਧੁੰਮਾਂ ਅਤੇ ਜਸਬੀਰ ਸਿੰਘ ਰੋਡੇ ਰਾਹੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਦਮਦਮੀ ਟਕਸਾਲ ਨੂੰ ਵੀ ਸਿੱਖ ਪ੍ਰਚਾਰਕਾਂ ਨੂੰ ਦਬਾਇਆ ਹੈ ਜੋ ਬਾਦਲਕਿਆਂ ਦੇ ਇਸ਼ਾਰਿਆਂ ਤੇ ਨੱਚਣ ਤੋਂ ਮੁਨਕਰ ਹੋਏ ਅਤੇ ਸਿੱਖ ਧਰਮ ਦਾ ਪਰਚਾਰ ਅਤੇ ਪ੍ਰਸਾਰ ਕਰਨ ਦੀ ਰਵਾਇਤ ਮੁਤਾਬਕ ਕਰਨ ਦੇ ਹਾਮੀ ਸਨ। ਬਡਹੇੜੀ ਨੇ ਆਖਿਆ ਕਿ ਅੱਜ ਬਾਦਲਕਿਆਂ ਦੀ ਅਬੋਹਰ ਰੈਲੀ ਨੇ ਬਾਦਲਕਿਆਂ ਦੀ ਹੀ ਪੋਲ ਖੋਲ੍ਹ ਦਿੱਤੀ ਹੈ ਜਦੋਂ ਸਿੱਖ ਇਹਨਾਂ ਦੇ ਲੱਛਣ ਵੇਖ ਕੇ ਕੋਈ ਹਮਦਰਦੀ ਅਤੇ ਕੋਈ ਦਿਲਚਸਪੀ ਨਹੀਂ ਦਿਖਾਈ।
’ਯੁੱਧ ਨਸ਼ਿਆਂ ਵਿਰੁੱਧ’ ਦਾ 50ਵਾਂ ਦਿਨ: PUNJAB ਨੂੰ ਨਸ਼ਾ-ਮੁਕਤ ਬਣਾਉਣ ਲਈ AAP ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ
’ਯੁੱਧ ਨਸ਼ਿਆਂ ਵਿਰੁੱਧ’ ਦਾ 50ਵਾਂ ਦਿਨ: PUNJAB ਨੂੰ ਨਸ਼ਾ-ਮੁਕਤ ਬਣਾਉਣ ਲਈ AAP ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ ਪੰਜਾਬ ਪੁਲਿਸ...