ਭਾਰਤ ਬਨਾਮ ਸ਼੍ਰੀਲੰਕਾ ਸੀਰੀਜ਼
ਦਾਸੂਨ ਸ਼ਾਨਾਕਾ ਕਰੇਗਾ ਸ਼੍ਰੀਲੰਕਾ ਟੀਮ ਦੀ ਅਗਵਾਈ
ਕੁਸਲ ਪਰੇਰਾ ਦੀ ਜਗ੍ਹਾ ਲੈਣ ਦੀ ਹੈ ਸੰਭਾਵਨਾ
ਚੰਡੀਗੜ੍ਹ,8 ਜੁਲਾਈ(ਵਿਸ਼ਵ ਵਾਰਤਾ) ਸ਼੍ਰੀਲੰਕਾ ਦੀ ਕ੍ਰਿਕਟ ਟੀਮ ਭਾਰਤ ਖਿਲਾਫ ਲੜੀ ਲਈ ਨਵਾਂ ਕਪਤਾਨ ਨਿਯੁਕਤ ਕਰ ਸਕਦੀ ਹੈ। ਸ੍ਰੀਲੰਕਾ ਦੀ ਮੀਡੀਆ ਵਿਚ ਆਈਆਂ ਖਬਰਾਂ ਅਨੁਸਾਰ ਇੰਗਲੈਂਡ ਵਿਰੁੱਧ ਹੁਣੇ ਪਿੱਛੇ ਜਿਹੇ ਖਤਮ ਹੋਈ ਲੜੀ ਵਿਚ ਸ਼ਰਮਨਾਕ ਪ੍ਰਦਰਸ਼ਨ ਤੋਂ ਬਾਅਦ ਮੌਜੂਦਾ ਕਪਤਾਨ ਕੁਸਲ ਪਰੇਰਾ ਹਟਾਇਆ ਜਾ ਸਕਦਾ ਹੈ । ਪਰੇਰਾ ਦੀ ਜਗ੍ਹਾ ਆਲ-ਰਾਊਂਡਰ ਦਾਸਨ ਸ਼ਨਾਕਾ ਨੂੰ ਸ਼੍ਰੀਲੰਕਾ ਟੀਮ ਦਾ ਨਵਾਂ ਕਪਤਾਨ ਬਣਾਇਆ ਜਾਵੇਗਾ।