ਭਾਰਤ ਬਨਾਮ ਸ਼੍ਰੀਲੰਕਾ ਮੁਹਾਲੀ ਟੈਸਟ
ਜਾਣੋ ਕੀ ਹੈ ਲੰਚ ਟਾਇਮ ਤੱਕ ਭਾਰਤ ਦਾ ਸਕੋਰ
ਚੰਡੀਗੜ੍ਹ,4 ਮਾਰਚ(ਵਿਸ਼ਵ ਵਾਰਤਾ)- ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮੁਹਾਲੀ ਵਿਖੇ ਚੱਲ ਰਹੇ ਪਹਿਲੇ ਟੈਸਟ ਮੈਚ ਵਿੱਚ ਭਾਰਤੀ ਟੀਮ ਟੈਸਟ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰ ਰਹੀ ਹੈ। ਲੰਚ ਤੱਕ ਭਾਰਤ ਨੇ 26 ਓਵਰਾਂ ‘ਚ ਦੋ ਵਿਕਟਾਂ ਦੇ ਨੁਕਸਾਨ ‘ਤੇ 109 ਦੌੜਾਂ ਬਣਾਈਆਂ। ਵਿਰਾਟ ਕੋਹਲੀ 15 ਦੌੜਾਂ ਅਤੇ ਹਨੁਮਾ ਵਿਹਾਰੀ 30 ਦੌੜਾਂ ਬਣਾ ਕੇ ਕਰੀਜ਼ ‘ਤੇ ਮੌਜੂਦ ਹਨ। ਦੋਵਾਂ ਵਿਚਾਲੇ 29 ਦੌੜਾਂ ਦੀ ਸਾਂਝੇਦਾਰੀ ਹੋਈ ਹੈ।
ਭਾਰਤੀ ਟੀਮ ਨੂੰ ਪਹਿਲਾ ਝਟਕਾ 52 ਦੌੜਾਂ ਦੇ ਸਕੋਰ ‘ਤੇ ਲੱਗਾ। ਕਪਤਾਨ ਰੋਹਿਤ ਸ਼ਰਮਾ 28 ਗੇਂਦਾਂ ਵਿੱਚ 29 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਟੀਮ ਦੀ ਦੂਜੀ ਵਿਕਟ 80 ਦੌੜਾਂ ‘ਤੇ ਡਿੱਗੀ। ਮਯੰਕ ਅਗਰਵਾਲ 33 ਦੌੜਾਂ ਬਣਾ ਕੇ ਆਊਟ ਹੋ ਗਏ।