ਭਾਰਤ ਬਨਾਮ ਵੈਸਟਇੰਡੀਜ਼ : ਪੰਜਵਾਂ ਟੀ-20 ਅੱਜ
ਚੰਡੀਗੜ੍ਹ,13ਅਗਸਤ(ਵਿਸ਼ਵ ਵਾਰਤਾ)-ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੀ-20 ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੈਚ ਅੱਜ ਅਮਰੀਕਾ ਦੇ ਫਲੋਰੀਡਾ ਸ਼ਹਿਰ ‘ਚ ਖੇਡਿਆ ਜਾਵੇਗਾ। ਇਹ ਮੈਚ ਲਾਡਰਹਿਲ ਕ੍ਰਿਕਟ ਮੈਦਾਨ ‘ਤੇ ਸ਼ਾਮ 8:00 ਵਜੇ ਸ਼ੁਰੂ ਹੋਵੇਗਾ, ਟਾਸ ਸ਼ਾਮ 7:30 ਵਜੇ ਹੋਵੇਗਾ। 5ਮੈਚਾਂ ਦੀ ਟੀ-20 ਸੀਰੀਜ਼ ਫਿਲਹਾਲ 2-2 ਨਾਲ ਬਰਾਬਰ ਹੈ। ਅੱਜ ਦਾ ਮੈਚ ਜਿੱਤਣ ਵਾਲੀ ਟੀਮ ਸੀਰੀਜ਼ ‘ਤੇ ਕਬਜ਼ਾ ਕਰ ਲਵੇਗੀ।
ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ 11
ਭਾਰਤ: ਹਾਰਦਿਕ ਪੰਡਯਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਸੰਜੂ ਸੈਮਸਨ (ਵਿਕਟਕੀਪਰ), ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਮੁਕੇਸ਼ ਕੁਮਾਰ ਅਤੇ ਅਰਸ਼ਦੀਪ ਸਿੰਘ।ਵੈਸਟਇੰਡੀਜ਼: ਰੋਵਮੈਨ ਪਾਵੇਲ (ਕਪਤਾਨ), ਬ੍ਰੈਂਡਨ ਕਿੰਗ, ਕਾਇਲ ਮੇਅਰਜ਼, ਸ਼ਾਈ ਹੋਪ, ਨਿਕੋਲਸ ਪੂਰਨ (ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਰੋਮਾਰੀਓ ਸ਼ੈਫਰਡ, ਜੇਸਨ ਹੋਲਡਰ, ਅਕਿਲ ਹੁਸੈਨ, ਓਡੀਅਨ ਸਮਿਥ ਅਤੇ ਓਬੇਡ ਮੈਕਕੋਏ।