ਭਾਰਤ ਬਨਾਮ ਵੈਸਟਇੰਡੀਜ਼ : ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ
ਜਾਣੋ, ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਚੰਡੀਗੜ੍ਹ,3ਅਗਸਤ(ਵਿਸ਼ਵ ਵਾਰਤਾ)- ਟੈਸਟ ਅਤੇ ਵਨਡੇ ਸੀਰੀਜ਼ ਤੋਂ ਬਾਅਦ ਹੁਣ ਭਾਰਤੀ ਟੀਮ ਦੀਆਂ ਨਜ਼ਰਾਂ ਟੀ-20 ਸੀਰੀਜ਼ ‘ਤੇ ਟਿਕੀਆਂ ਹੋਈਆਂ ਹਨ। ਵੈਸਟਇੰਡੀਜ਼ ਖਿਲਾਫ 5 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਰਾਤ 8 ਵਜੇ ਤੋਂ ਤ੍ਰਿਨੀਦਾਦ (ਪੋਰਟ ਆਫ ਸਪੇਨ) ‘ਚ ਖੇਡਿਆ ਜਾਵੇਗਾ। ਇਹ ਭਾਰਤ ਦਾ 200ਵਾਂ ਅੰਤਰਰਾਸ਼ਟਰੀ ਟੀ-20 ਮੈਚ ਹੈ। ਦੱਸ ਦਈਏ ਕਿ ਅੱਜ ਭਾਰਤ 200 ਟੀ-20 ਖੇਡਣ ਵਾਲਾ ਦੂਜਾ ਦੇਸ਼ ਬਣ ਜਾਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ 200 ਮੈਚ ਪੂਰੇ ਕੀਤੇ ਹਨ। ਪਾਕਿਸਤਾਨ ਨੇ ਹੁਣ ਤੱਕ ਕੁੱਲ 223 ਅੰਤਰਰਾਸ਼ਟਰੀ ਟੀ-20 ਮੈਚ ਖੇਡੇ ਹਨ।
ਸੰਭਾਵਿਤ ਪਲੇਇੰਗ11
ਵੈਸਟਇੰਡੀਜ਼: ਬ੍ਰੈਂਡਨ ਕਿੰਗ, ਕਾਇਲ ਮੇਅਰਸ, ਜੌਹਨਸਨ ਚਾਰਲਸ/ਸ਼ਾਈ ਹੋਪ (ਵਿਕਟਕੀਪਰ), ਨਿਕੋਲਸ ਪੂਰਨ, ਸ਼ਿਮਰੋਨ ਹੇਟਮਾਇਰ, ਰੋਵਮੈਨ ਪਾਵੇਲ (ਕਪਤਾਨ), ਰੋਸਟਨ ਚੇਜ਼, ਜੇਸਨ ਹੋਲਡਰ, ਰੋਮਾਰੀਓ ਸ਼ੈਫਰਡ/ਓਡੀਅਨ ਸਮਿਥ, ਅਕਿਲ ਹੋਸੀਨ ਅਤੇ ਅਲਜ਼ਾਰੀ ਜੋਸੇਫ/ਓਸ਼ੇਨ ਥਾਮਸ।
ਭਾਰਤ: ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਈਸ਼ਾਨ ਕਿਸ਼ਨ/ਸੰਜੂ ਸੈਮਸਨ (ਵਿਕਟਕੀਪਰ), ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਸੂਰਿਆਕੁਮਾਰ ਯਾਦਵ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜ਼ਵੇਂਦਰ ਚਾਹਲ/ਰਵੀ ਬਿਸ਼ਨੋਈ, ਉਮਰਾਨ ਮਲਿਕ/ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ।