ਭਾਰਤ ਬਨਾਮ ਵੈਸਟਇੰਡੀਜ਼ :ਟੀ-20 ਸੀਰੀਜ਼
ਟੀਮ ਇੰਡੀਆ ਲਗਾਤਾਰ ਦੂਜਾ ਮੈਚ ਹਾਰੀ
ਚੰਡੀਗੜ੍ਹ,7ਅਗਸਤ(ਵਿਸ਼ਵ ਵਾਰਤਾ)- ਵੈਸਟਇੰਡੀਜ਼ ਨੇ ਭਾਰਤ ‘ਤੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਦੂਜੇ ਟੀ-20 ਮੈਚ ‘ਚ ਭਾਰਤ ਨੂੰ 2 ਵਿਕਟਾਂ ਨਾਲ ਹਰਾਇਆ। ਇਸ ਜਿੱਤ ਦੀ ਮਦਦ ਨਾਲ ਟੀਮ ਨੇ 5 ਮੈਚਾਂ ਦੀ ਸੀਰੀਜ਼ ‘ਚ 2-0 ਦੀ ਬੜ੍ਹਤ ਬਣਾ ਲਈ ਹੈ। ਇਹ ਮੈਚ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ‘ਚ ਖੇਡਿਆ ਗਿਆ। ਸੀਰੀਜ਼ ਦਾ ਤੀਜਾ ਮੈਚ ਵੀ ਇਸੇ ਮੈਦਾਨ ‘ਤੇ ਹੋਵੇਗਾ। ਭਾਰਤ ਨੇ ਐਤਵਾਰ ਨੂੰ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ‘ਚ 7 ਵਿਕਟਾਂ ‘ਤੇ 152 ਦੌੜਾਂ ਬਣਾਈਆਂ। ਜਵਾਬ ‘ਚ ਵੈਸਟਇੰਡੀਜ਼ ਨੇ 18.5 ਓਵਰਾਂ ‘ਚ 8 ਵਿਕਟਾਂ ‘ਤੇ ਜਿੱਤ ਹਾਸਲ ਕਰ ਲਈ। ਨਿਕੋਲਸ ਪੂਰਨ ਪਲੇਅਰ ਆਫ ਦਿ ਮੈਚ ਰਹੇ।