ਭਾਰਤ ਬਨਾਮ ਵੈਸਟਇੰਡੀਜ਼ :ਟੀ-20 ਸੀਰੀਜ਼
ਪਹਿਲੇ ਮੈਚ ‘ਚ ਵੈਸਟਇੰਡੀਜ਼ ਨੇ ਭਾਰਤ ਨੂੰ ਹਰਾਇਆ
ਚੰਡੀਗੜ੍ਹ,4ਅਗਸਤ(ਵਿਸ਼ਵ ਵਾਰਤਾ)- 200ਵਾਂ ਟੀ-20 ਖੇਡ ਰਹੀ ਭਾਰਤੀ ਟੀਮ ਨੂੰ ਵੈਸਟਇੰਡੀਜ਼ ਨੇ ਸੀਰੀਜ਼ ਦੇ ਪਹਿਲੇ ਮੈਚ ‘ਚ 4 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਵੀਰਵਾਰ ਰਾਤ ਨੂੰ 150 ਦੌੜਾਂ ਦੇ ਆਸਾਨ ਟੀਚੇ ਦਾ ਪਿੱਛਾ ਕਰਨ ‘ਚ ਨਾਕਾਮ ਰਹੀ। ਟੀਮ ਆਖਰੀ 30 ਗੇਂਦਾਂ ‘ਤੇ 37 ਦੌੜਾਂ ਨਹੀਂ ਬਣਾ ਸਕੀ। ਇਸ ਹਾਰ ਤੋਂ ਬਾਅਦ ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਟੀਮ 5 ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਪਿੱਛੇ ਹੋ ਗਈ। ਸੀਰੀਜ਼ ਦਾ ਅਗਲਾ ਮੈਚ 6 ਅਗਸਤ ਨੂੰ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ‘ਚ ਖੇਡਿਆ ਜਾਵੇਗਾ।
ਪੋਰਟ ਆਫ ਸਪੇਨ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 149 ਦੌੜਾਂ ਬਣਾਈਆਂ। ਜਵਾਬ ‘ਚ ਟੀਮ ਇੰਡੀਆ 8 ਵਿਕਟਾਂ ‘ਤੇ 145 ਦੌੜਾਂ ਹੀ ਬਣਾ ਸਕੀ। ਤੇਜ਼ ਗੇਂਦਬਾਜ਼ ਜੇਸਨ ਹੋਲਡਰ ਪਲੇਅਰ ਆਫ ਦਿ ਮੈਚ ਰਿਹਾ।