ਭਾਰਤ ਬਨਾਮ ਬੰਗਲਾਦੇਸ਼ ਵਨਡੇ ਸੀਰੀਜ਼ ਮੈਚ ਦੂਜਾ ; ਟੀਮ ਇੰਡੀਆ ਨੂੰ ਚੌਥਾ ਝਟਕਾ
ਜਾਣੋ, ਮੈਚ ਦਾ ਪੂਰਾ ਹਾਲ
ਚੰਡੀਗੜ੍ਹ, 7ਦਸੰਬਰ(ਵਿਸ਼ਵ ਵਾਰਤਾ)-ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਦੂਜੇ ਮੈਚ ‘ਚ ਬੰਗਲਾਦੇਸ਼ ਨੇ ਟੀਮ ਇੰਡੀਆ ਦੇ ਸਾਹਮਣੇ 272 ਦੌੜਾਂ ਦਾ ਟੀਚਾ ਰੱਖਿਆ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨੇ 19 ਓਵਰਾਂ ‘ਚ 69 ਦੌੜਾਂ ‘ਤੇ 6 ਵਿਕਟਾਂ ਗੁਆ ਦਿੱਤੀਆਂ। ਇੱਥੋਂ ਮੇਹਦੀ ਹਸਨ ਮਿਰਾਜ ਅਤੇ ਮਹਿਮੂਦੁੱਲਾ ਨੇ ਸੱਤਵੇਂ ਵਿਕਟ ਲਈ 148 ਦੌੜਾਂ ਦੀ ਸਾਂਝੇਦਾਰੀ ਕੀਤੀ। ਬੰਗਲਾਦੇਸ਼ ਨੇ ਅੰਤ ਵਿੱਚ 50 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 271 ਦੌੜਾਂ ਬਣਾਈਆਂ। ਮੇਹਦੀ ਹਸਨ ਮਿਰਾਜ (100) ਨੇ ਆਪਣਾ ਪਹਿਲਾ ਵਨਡੇ ਸੈਂਕੜਾ ਲਗਾਇਆ। ਜਦਕਿ ਮਹਿਮੂਦੁੱਲਾ ਨੇ 77 ਦੌੜਾਂ ਬਣਾਈਆਂ।
ਭਾਰਤ ਵੱਲੋਂ ਸਭ ਤੋਂ ਵੱਧ 3 ਵਿਕਟਾਂ ਵਾਸ਼ਿੰਗਟਨ ਸੁੰਦਰ ਨੇ ਲਈਆਂ। ਜਦਕਿ ਉਮਰਾਨ ਮਲਿਕ ਅਤੇ ਮੁਹੰਮਦ ਸਿਰਾਜ ਨੂੰ 2-2 ਵਿਕਟਾਂ ਮਿਲੀਆਂ।
ਜਵਾਬ ‘ਚ ਭਾਰਤ ਨੇ 19 ਓਵਰਾਂ ‘ਚ 4 ਵਿਕਟਾਂ ‘ਤੇ 65 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਅਤੇ ਅਕਸ਼ਰ ਪਟੇਲ ਕਰੀਜ਼ ‘ਤੇ ਹਨ। ਕੇਐੱਲ ਰਾਹੁਲ 14 ਦੌੜਾਂ ਦੇ ਨਿੱਜੀ ਸਕੋਰ ‘ਤੇ ਮੇਹਦੀ ਹਸਨ ਦਾ ਸ਼ਿਕਾਰ ਬਣੇ।