ਭਾਰਤ ਬਨਾਮ ਨਿਊਜ਼ੀਲੈਂਡ ਟੀ-20ਸੀਰੀਜ਼ ਦਾ ਆਖਰੀ ਮੁਕਾਬਲਾ ਅੱਜ, ਸੀਰੀਜ਼ ਤੇ ਕਬਜ਼ਾ ਕਰਨ ਮੈਦਾਨ ‘ਚ ਉਤਰੇਗੀ ਟੀਮ ਇੰਡੀਆ
ਜਾਣੋ, ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ ਇਲੈਵਨ
ਚੰਡੀਗੜ੍ਹ, 22ਨਵੰਬਰ(ਵਿਸ਼ਵ ਵਾਰਤਾ)- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਟੀ-20 ਮੈਚ ਅੱਜ ਨੇਪੀਅਰ ‘ਚ ਖੇਡਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਟੀਮ ਇੰਡੀਆ ਨੇ ਦੂਜਾ ਮੈਚ ਜਿੱਤ ਲਿਆ। ਇਸ ਲਈ ਅੱਜ ਦਾ ਮੈਚ ਸੀਰੀਜ਼ ਦਾ ਫੈਸਲਾਕੁੰਨ ਹੋਵੇਗਾ। ਨਿਊਜ਼ੀਲੈਂਡ ਨੂੰ ਮੈਚ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਮੈਡੀਕਲ ਸਮੱਸਿਆਵਾਂ ਕਾਰਨ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਮੈਚ ‘ਚ ਟੀਮ ਦੀ ਅਗਵਾਈ ਟਿਮ ਸਾਊਦੀ ਕਰਨਗੇ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ 👇👇👇👇👇
ਭਾਰਤ: ਈਸ਼ਾਨ ਕਿਸ਼ਨ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਸ਼੍ਰੇਅਸ ਅਈਅਰ, ਦੀਪਕ ਹੁੱਡਾ, ਹਾਰਦਿਕ ਪੰਡਯਾ (ਕਪਤਾਨ), ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ ਅਤੇ ਯੁਜਵੇਂਦਰ ਚਾਹਲ।
ਨਿਊਜ਼ੀਲੈਂਡ: ਫਿਨ ਐਲਨ, ਡੇਵੋਨ ਕੋਨਵੇ (wk), ਮਾਰਕ ਚੈਪਮੈਨ, ਗਲੇਨ ਫਿਲਿਪਸ, ਡੇਰਿਲ ਮਿਸ਼ੇਲ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਟਿਮ ਸਾਊਦੀ, ਈਸ਼ ਸੋਢੀ, ਐਡਮ ਮਿਲਨੇ, ਲਾਕੀ ਫਰਗੂਸਨ।