ਭਾਰਤ ਬਨਾਮ ਦੱਖਣੀ ਅਫਰੀਕਾ ਟੀ-20 ਸੀਰੀਜ਼
ਦੱਖਣੀ ਅਫਰੀਕਾ ਨੇ 5 ਵਿਕਟਾਂ ਨਾਲ ਜਿੱਤਿਆ ਦੂਜਾ ਟੀ-20 ਮੁਕਾਬਲਾ
ਚੰਡੀਗੜ੍ਹ,13ਦਸੰਬਰ(ਵਿਸ਼ਵ ਵਾਰਤਾ)- ਮੇਜ਼ਬਾਨ ਦੱਖਣੀ ਅਫਰੀਕਾ ਨੇ ਭਾਰਤ ਖਿਲਾਫ ਟੀ-20 ਸੀਰੀਜ਼ ਦਾ ਦੂਜਾ ਮੈਚ 5 ਵਿਕਟਾਂ ਨਾਲ ਜਿੱਤ ਲਿਆ ਹੈ। ਮੰਗਲਵਾਰ ਨੂੰ ਕੇਬੇਰਾ ਦੇ ਸੇਂਟ ਜਾਰਜ ਸਟੇਡੀਅਮ ‘ਚ ਅਫਰੀਕੀ ਟੀਮ ਨੂੰ DLS ਵਿਧੀ ਦੇ ਤਹਿਤ 15 ਓਵਰਾਂ ‘ਚ 152 ਦੌੜਾਂ ਦਾ ਸੋਧਿਆ ਟੀਚਾ ਮਿਲਿਆ, ਜਿਸ ਨੂੰ ਅਫਰੀਕੀ ਬੱਲੇਬਾਜ਼ਾਂ ਨੇ ਸਿਰਫ 13.5 ਓਵਰਾਂ ‘ਚ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 19.3 ਓਵਰਾਂ ‘ਚ 7 ਵਿਕਟਾਂ ‘ਤੇ 180 ਦੌੜਾਂ ਬਣਾਈਆਂ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 19.3 ਓਵਰਾਂ ‘ਚ 7 ਵਿਕਟਾਂ ‘ਤੇ 180 ਦੌੜਾਂ ਬਣਾਈਆਂ ਪਰ ਮੀਂਹ ਕਾਰਨ ਭਾਰਤੀ ਪਾਰੀ ਪੂਰੀ ਨਹੀਂ ਹੋ ਸਕੀ।
ਇਸ ਜਿੱਤ ਨਾਲ ਦੱਖਣੀ ਅਫਰੀਕਾ ਨੇ 3 ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਗੌਰਤਲਬ ਹੈ ਕਿ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਸੀਰੀਜ਼ ਦਾ ਤੀਜਾ ਮੈਚ 14 ਦਸੰਬਰ ਨੂੰ ਜੋਹਾਨਸਬਰਗ ‘ਚ ਹੋਵੇਗਾ।