ਭਾਰਤ ਨੇ ਸ਼ਕਤੀਸ਼ਾਲੀ ਮਿਜ਼ਾਈਲ ਅਗਨੀ-5 ਦਾ ਕੀਤਾ ਸਫਲ ਪ੍ਰੀਖਣ ; ਅਗਲੀ-5 ਨੇ 5 ਹਜ਼ਾਰ ਕਿਲੋਮੀਟਰ ਤੇ ਟੀਚੇ ਨੂੰ ਕੀਤਾ ਤਬਾਹ
ਚੰਡੀਗੜ੍ਹ, 16ਦਸੰਬਰ(ਵਿਸ਼ਵ ਵਾਰਤਾ)-ਭਾਰਤ ਨੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਚੀਨੀ ਸੈਨਿਕਾਂ ਨਾਲ ਝੜਪ ਦੇ 7ਵੇਂ ਦਿਨ ਆਪਣੀ ਸਭ ਤੋਂ ਸ਼ਕਤੀਸ਼ਾਲੀ ਮਿਜ਼ਾਈਲ ਅਗਨੀ-5 ਦਾ ਸਫਲ ਪ੍ਰੀਖਣ ਕੀਤਾ ਹੈ। ਭਾਰਤ ਨੇ ਵੀਰਵਾਰ ਨੂੰ ਅਗਨੀ-5 ਬੈਲਿਸਟਿਕ ਮਿਜ਼ਾਈਲ ਦਾ ਨਾਈਟ ਟ੍ਰਾਈਲ ਕੀਤਾ। ਪਰਮਾਣੂ ਸ਼ਕਤੀ ਨਾਲ ਚੱਲਣ ਵਾਲੀ ਇਸ ਮਿਜ਼ਾਈਲ ਨੇ 5 ਹਜ਼ਾਰ ਕਿਲੋਮੀਟਰ ਦੂਰ ਜਾ ਕੇ ਆਪਣੇ ਨਿਸ਼ਾਨੇ ਨੂੰ ਸਫਲਤਾਪੂਰਵਕ ਨਸ਼ਟ ਕਰ ਦਿੱਤਾ। ਹੁਣ ਪੂਰਾ ਏਸ਼ੀਆ, ਅੱਧਾ ਯੂਰਪ, ਰੂਸ ਅਤੇ ਯੂਕਰੇਨ ਦੇ ਨਾਲ-ਨਾਲ ਰਾਜਧਾਨੀ ਬੀਜਿੰਗ ਸਮੇਤ ਪੂਰਾ ਚੀਨ ਅਗਨੀ-5 ਦੇ ਦਾਇਰੇ ‘ਚ ਆ ਗਿਆ ਹੈ।ਨਵੇਂ ਰੂਪ ‘ਚ ਇਹ ਮਿਜ਼ਾਈਲ ਪਹਿਲਾਂ ਦੇ ਮੁਕਾਬਲੇ ਕਾਫੀ ਹਲਕੀ ਹੋਵੇਗੀ। ਇਹ ਪ੍ਰੀਖਣ ਮਿਜ਼ਾਈਲ ਬਣਾਉਣ ਵਿਚ ਵਰਤੀਆਂ ਜਾਣ ਵਾਲੀਆਂ ਨਵੀਆਂ ਤਕਨੀਕਾਂ ਅਤੇ ਉਪਕਰਨਾਂ ਦੀ ਜਾਂਚ ਦੇ ਉਦੇਸ਼ ਨਾਲ ਕੀਤਾ ਗਿਆ। ਜਾਣਕਾਰੀ ਅਨੁਸਾਰ ਇਸ ਟਰਾਇਲ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਲੋੜ ਪਈ ਤਾਂ ਅਗਨੀ-5 ਦੀ ਫਾਇਰਪਾਵਰ ਵਧਾਈ ਜਾ ਸਕਦੀ ਹੈ।
ਦੇਸ਼ ਦੀ ਸਭ ਤੋਂ ਤਾਕਤਵਰ ਮਿਜ਼ਾਈਲ ਐਗਨੀ-5 ਭਾਰਤ ਦੀ ਲੰਬੀ ਦੂਰੀ ਦੀ ਸਤ੍ਹਾ ਤੋਂ ਸਤ੍ਹਾ ‘ਤੇ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਹੈ, ਜੋ 5000 ਕਿਲੋਮੀਟਰ ਦੂਰ ਦੁਸ਼ਮਣ ਦੇ ਟੀਚਿਆਂ ਨੂੰ ਤਬਾਹ ਕਰਨ ਦੀ ਤਾਕਤ ਰੱਖਦੀ ਹੈ। ਇਸ ਦਾਇਰੇ ਵਿੱਚ ਪੂਰਾ ਚੀਨ ਆਉਂਦਾ ਹੈ। ਇਹ ਮਿਜ਼ਾਈਲ 1500 ਕਿਲੋਗ੍ਰਾਮ ਦੇ ਪ੍ਰਮਾਣੂ ਹਥਿਆਰ ਨਾਲ ਉੱਡ ਸਕਦੀ ਹੈ।